Monday, December 23, 2024

ਕੁੰਗ-ਫੂ-ਵੁਸ਼ੂ ਅਤੇ ਬੋਧੀਜੀਤ ਖਿਡਾਰੀਆਂ ਦਾ ਬੈਲਟ ਬੈਸਟ ਟ੍ਰੇਨਿੰਗ ਕੈਂਪ ਲੱਗਾ

ਅੰਮ੍ਰਿਤਸਰ, 12 ਦਸੰਬਰ (ਸੰਧੂ) – ਕੰੁਗ-ਫੂ-ਵੁਸ਼ੂ ਅਤੇ ਬੋਧੀਜੀਤ ਫੈਡਰੇਸ਼ਨ ਆਫ ਇੰਡੀਆ ਦੇ ਸੰਸਥਾਪਕ ਅਤੇ ਕੌਮਾਂਤਰੀ ਕੋਚ ਹਰਜੀਤ ਸਿੰਘ ਦੀ ਅਗਵਾਈ ‘ਚ ਈਸਟ ਮੋਹਨ ਨਗਰ ਸਥਿਤ ਪਾਰਕ ਵਿਖੇ ਕੋਵਿਡ-19 ਦੀਆਂ ਸਾਵਧਾਨੀਆਂ ਨੂੰ ਧਿਆਨ ‘ਚ ਰੱਖਦੇ ਹੋਏ ਮਾਰਸ਼ਲ ਆਰਟ ਦਾ ਬੈਲਟ ਟੈਸਟ ਟ੍ਰੇਨਿੰਗ ਕੈਂਪ ਲਗਾਇਆ ਗਿਆ। ਜਿਸ ਵਿਚ ਵੱਖ-ਵੱਖ ਉਮਰ ਵਰਗ ਦੇ ਦਰਜਨਾਂ ਖਿਡਾਰੀਆਂ (ਲੜਕੇ-ਲੜਕੀਆਂ) ਨੇ ਉਤਸ਼ਾਹ ਪੂਰਵਕ ਹਿੱਸਾ ਲਿਆ।
                ਯੈਲੋ, ਓਰੇਜ਼, ਗਰੀਨ, ਬਲੂ ਬੈਲਟ ਦੇ ਟੈਸਟ ਦੌਰਾਨ ਹਰਸਰਗੁਣ ਸਿੰਘ, ਜੈਨੂਰ ਸਿੰਘ, ਧਰੋਨਾ, ਕਾਰਤਿਕ, ਏਕਮਜੀਤ ਸਿੰਘ, ਅਦਿੱਤੀ, ਅਨਮੋਲ ਦੀਪ ਕੌਰ ਨੇ ਯੈਲੋ ਬੈਲਟ ਟੈਸਟ, ਭਾਵਨਾ, ਨੈਤਿਕ, ਫ਼ਤਿਹ ਸਿੰਘ ਨੇ ਓਰੇਜ਼ ਬੈਲਟ ਟੈਸਟ, ਨਾਜ਼ਿਰ ਇਕਬਾਲ, ਸਿਮਰਨ ਕੌਰ ਨੇ ਗਰੀਨ ਬੈਲਟ ਟੈਸਟ ਅਤੇ ਰਿਧਮ ਨੇ ਬਲੂ ਬੈਲਟ ਟੈਸਟ ਪਾਸ ਕੀਤਾ।30 ਦੇਸ਼ਾਂ ਵਿੱਚ ਕੰੁਗ-ਫੂ-ਵੁਸ਼ੂ ਅਤੇ ਬੋਧੀਜੀਤ ਖੇਡਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਕੇ ਇਸ ਪ੍ਰਤੀ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਵਾਲੇ ਮਾਸਟਰ ਹਰਜੀਤ ਸਿੰਘ ਸੰਸਥਾਪਕ ਪ੍ਰਧਾਨ ਇੰਟਰਨੈਸ਼ਨਲ ਕੰੁਗ-ਫੂ-ਵੁਸ਼ੂ ਅਤੇ ਬੋਧੀਜੀਤ ਫੈਡਰੇਸ਼ਨ ਆਫ ਇੰਡੀਆ ਨੇ ਖਿਡਾਰੀਆਂ ਨੂੰ ਸਰਟੀਫਿਕੇਟ ਅਤੇ ਬੈਲਟਾਂ ਤਕਸੀਮ ਕੀਤੀਆਂ।ਉਨਾਂ ਕਿਹਾ ਕਿ ਪੰਜਾਬ ਸਟੇਟ ਵੱਲੋਂ ਚੁਣੇ ਗਏ ਇਹ ਖਿਡਾਰੀ 17 ਤੋਂ 20 ਦਸੰਬਰ ਤੱਕ ਆਯੋਜਿਤ ਹੋਣ ਵਾਲੀ 17ਵੀਂ ਨੈਸ਼ਨਲ ਕੰੁਗ-ਫੂ-ਵੁਸ਼ੂ ਅਤੇ ਬੋਧੀਜੀਤ ਆਨਲਾਈਨ ਚੈਪਿਅਨਸ਼ਿਪ ਵਿਚ ਹਿੱਸਾ ਲੈਣਗੇ।ਜਿ ਲਈ ਖਿਡਾਰੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …