Saturday, September 21, 2024

ਅਧਿਆਪਕਾਂ, ਮਾਪਿਆਂ, ਵਿਦਿਆਰਥੀਆਂ, ਕਰਮਚਾਰੀਆਂ ਤੇ ਜੀ.ਐਨ.ਡੀ.ਯੂ ਪ੍ਰਬੰਧਨ ਵਿਚਾਲੇ ਬੇਹਤਰ ਤਾਲਮੇਲ ਸਮੇਂ ਦੀ ਲੋੜ – ਹਰਵਿੰਦਰ ਕੌਰ ਅਤੇ ਰਜਨੀਸ਼ ਭਾਰਦਵਾਜ

ਅੰਮ੍ਰਿਤਸਰ, 12 ਦਸੰਬਰ (ਸੰਧੂ) – ਸਾਲ 2020 ਦੌਰਾਨ ਕੁਦਰਤੀ ਅਤੇ ਗੈਰ-ਕੁਦਰਤੀ ਤੌਰ ‘ਤੇ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਅਧਿਆਪਨ ਅਤੇ ਗੈਰ-ਅਧਿਆਪਨ ਜੀ.ਐਨ.ਡੀ.ਯੂ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀ ਪ੍ਰਧਾਨ ਮੈਡਮ ਹਰਵਿੰਦਰ ਕੌਰ ਅਤੇ ਸੈਕਟਰੀ ਰਜਨੀਸ਼ ਭਾਰਦਵਾਜ ਨੇ ਕਿਹਾ ਕਿ ਯੂਨੀਵਰਸਿਟੀ ‘ਚ ਕੰਮ ਕਰਨ ਵਾਲੇ ਅਧਿਆਪਨ ਅਤੇ ਗੈਰ-ਅਧਿਆਪਨ ਕਰਮਚਾਰੀ ਉਨ੍ਹਾਂ ਦੇ ਪ੍ਰੀਵਾਰ ਵਾਂਗ ਹਨ।ਉਹ ਹਰ ਸੁੱਖ-ਦੁੱਖ ਦੀ ਘੜੀ ਉਨ੍ਹਾਂ ਦੇ ਨਾਲ ਹਨ।ਉਨ੍ਹਾਂ ਕਿਹਾ ਕਿ ਜੋ ਸੇਵਾ ਮੁਕਤ ਹਨ ਉਹ ਅਤੇ ਉਨ੍ਹਾਂ ਦੇ ਪ੍ਰੀਵਾਰ ਕਿਸੇ ਵੀ ਕਿਸਮ ਦੀ ਲੋੜ ਪੈਣ ‘ਤੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।ਜਦੋਂ ਕਿ ਕੁਦਰਤੀ ਜਾਂ ਗੈਰ-ਕੁਦਰਤੀ ਕਾਰਨਾਂ ਜਾਂ ਹੋਰ ਘਟਨਾਵਾਂ ਦੇ ਕਾਰਨ ਮੌਤ ਦੇ ਮੂੰਹ ਪਏ ਕਰਮਚਾਰੀਆਂ ਦੇ ਪ੍ਰੀਵਾਰਾਂ ਦੀ ਹਰ ਸੰਭਵ ਸਹਾਇਤਾ ਲਈ ਹਮੇਸ਼ਾਂ ਤਿਆਰ ਬਰ ਤਿਆਰ ਹਨ ਅਤੇ ਐਸੋਸੀਏਸ਼ਨ ਦੇ ਦਰਵਾਜੇ ਹਮੇਸ਼ਾਂ ਉਨ੍ਹਾਂ ਲਈ ਖੁੱਲੇ ਹਨ।
                ਮੈਡਮ ਹਰਵਿੰਦਰ ਕੌਰ ਅਤੇ ਰਜਨੀਸ਼ ਭਾਰਦਵਾਜ ਨੇ ਅੱਗੇ ਕਿਹਾ ਕਿ ਮੌਜੂਦਾ ਚਾਲੂ ਵਰ੍ਹੇ 2020 ਦੇ ਦੌਰਾਨ ਜੀ.ਐਨ.ਡੀ.ਯੂ ਨੇ ਜਿਥੇ ਮਾਲੀ ਨੁਕਸਾਨ ਝੱਲਿਆ ਹੈ ਉਥੇ ਕਈ ਸ਼ਾਨਦਾਰ ਤੇ ਬੇਮਿਸਾਲ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਤੋਂ ਵੀ ਵਾਂਝੀ ਹੋ ਗਈ ਹੈ।ਜਦੋਂ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਵੀ ਵਿੱਦਿਅਕ ਅਤੇ ਆਰਥਿਕ ਨੁਕਸਾਨ ਦਾ ਸਾਹਮਣਾ ਕੀਤਾ ਹੈ।ਉਨ੍ਹਾਂ ਕਿਹਾ ਕਿ ਸਮੁੱਚੇ ਘਟਨਾਕ੍ਰਮ ਵਿਚੋਂ ਉਭਰਣ ਲਈ ਅਧਿਆਪਕਾਂ, ਮਾਪਿਆਂ, ਵਿਦਿਆਰਥੀਆਂ, ਕਰਮਚਾਰੀਆਂ ਤੇ ਜੀ.ਐਨ.ਡੀ.ਯੂ ਪ੍ਰਬੰਧਨ ਦੇ ਵਿਚਾਲੇ ਬੇਹਤਰ ਤਾਲਮੇਲ ਹੋਣਾ ਸਮੇਂ ਦੀ ਲੋੜ ਹੈ, ਜਿਸ ਦੇ ਲਈ ਉਹ ਪਹਿਲਾਂ ਵੀ ਯਤਨਸ਼ੀਲ ਹਨ ਅਤੇ ਭਵਿੱਖ ਵਿਚ ਵੀ ਰਹਿਣਗੇ।ਜੀ.ਐਨ.ਡੀ.ਯੂ ਵਲੋਂ ਲਈਆਂ ਜਾ ਰਹੀਆਂ ਆਫਲਾਈਨ ਅਤੇ ਆਨਲਾਈਨ ਪ੍ਰੀਖਿਆਵਾਂ ‘ਚ ਗੈਰ-ਅਧਿਆਪਨ ਕਰਮਚਾਰੀਆਂ ਵਲੋਂ ਲੋੜ ਅਨੁਸਾਰ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।ਇਸੇ ਤਰ੍ਹਾਂ ਆਉਣ ਵਾਲੇ ਨਵੇਂ ਵਰ੍ਹੇ 2021 ਦੌਰਾਨ ਯੂਨੀਵਰਸਿਟੀ ਦੀ ਤਰੱਕੀ ਤੇ ਖੁਸ਼ਹਾਲੀ ‘ਚ ਵੀ ਬਣਦਾ ਯੋਗਦਾਨ ਪਾਇਆ ਜਾਵੇਗਾ।ਉਨ੍ਹਾਂ ਕਨਵੀਨਰ ਜਗੀਰ ਸਿੰਘ ਦੀ ਅਗਵਾਈ ਵਿਚ ਪੂਰਨ ਭਰੋਸਾ ਪ੍ਰਗਟ ਕੀਤਾ।
                 ਇਸ ਮੌਕੇ ਅਜਮੇਰ ਸਿੰਘ ਤੇ ਅਸ਼ਵਨੀ ਕੁਮਾਰ ਅਤੇ ਕੁਲਜਿੰਦਰ ਸਿੰਘ ਬੱਲ, ਹਰਪਾਲ ਸਿੰਘ, ਸੁਖਵੰਤ ਸਿੰਘ, ਕੰਵਲਜੀਤ ਕੁਮਾਰ, ਸੁਖਵਿੰਦਰ ਸਿੰਘ ਬਰਾੜ, ਮੋਹਨਦੀਪ ਸਿੰਘ, ਪ੍ਰਿਆ ਅਨਮੋਲ, ਕਰਨ ਕਲਿਆਣੀ, ਗੁਰਪ੍ਰੀਤ ਸਿੰਘ ਬਿੱਲਾ, ਸ਼ਾਮ ਲਾਲ, ਹਰਚਰਨ ਸਿੰਘ ਸੰਧੂ, ਰੂਪ ਚੰਦ, ਜਿਲੇ੍ ਸਿੰਘ, ਅਮਰਪਾਲ ਸਿੰਘ ਗਰੋਵਰ, ਮਨਜਿੰਦਰ ਸਿੰਘ, ਭੋਮਾ ਰਾਮ, ਗੁਰਪ੍ਰੀਤ ਸਿੰਘ, ਅਜੈ ਕੁਮਾਰ, ਬਾਬਾ ਸੁਖਵੰਤ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …