Monday, December 23, 2024

ਟੈਕਨੀਕਲ ਸਰਵਿਸਜ਼ ਯੂਨੀਅਨ ਨੇ ਕਿਸਾਨੀ ਸੰਘਰਸ਼ ਤੇ ਹੱਕੀ ਮੰਗਾਂ ਸਬੰਧੀ ਮੋਦੀ ਤੇ ਕੈਪਟਨ ਨੂੰ ਭੇਜਿਆ ਮੰਗ ਪੱਤਰ

ਸਮਰਾਲਾ, 9 ਜਨਵਰੀ (ਇੰਦਰਜੀਤ ਸਿੰਘ ਕੰਗ) – ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ:) ਮੰਡਲ ਸਮਰਾਲਾ ਵਲੋਂ ਇਨਡੋਰ ਸ਼ਿਕਾਇਤ ਘਰ ਸਮਰਾਲਾ ਵਿਖੇ ਇੱਕ ਵਿਸ਼ਾਲ ਧਰਨਾ ਦੇਣ ਉਪਰੰਤ ਮੰਡਲ ਪ੍ਰਧਾਨ ਸੰਗਤ ਸਿੰਘ ਸੇਖੋਂ ਦੀ ਅਗਵਾਈ ਹੇਠ ਕਿਸਾਨੀ ਸੰਘਰਸ਼ ਦੇ ਹੱੱੱਕ ‘ਚ ਅਤੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਨੂੰਨਾਂ ਖਿਲਾਫ ਇੱਕ ਮੈਮੋਰੰਡਮ ਐਸ.ਡੀ.ਐਮ ਸਮਰਾਲਾ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਗਿਆ।
                   ਇਸ ਮੈਮੋਰੰਡਮ ਨੂੰ ਤਹਿਸੀਲਦਾਰ ਸਮਰਾਲਾ ਨੇ ਪ੍ਰਾਪਤ ਕੀਤਾ।ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਵਲੋਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਲੁੱਟ ਖਸੁੱੱੱਟ ਹੋਰ ਤਿੱਖੀ ਕਰਨ ਲਈ ਕਾਲ਼ੇ ਕਾਨੂੰਨ ਪਾਸ ਕੀਤੇ ਗਏ ਹਨ। ਨਵੇਂ ਖੇਤੀ ਕਾਨੂੰਨਾਂ ਰਾਹੀਂ ਪਹਿਲਾਂ ਹੀ ਸੰਕਟਗ੍ਰਸਤ ਕਿਸਾਨੀ ਕਿੱਤੇ ਦਾ ਉਜਾੜਾ ਹੋਵੇਗਾ।ਸਰਵਜਨਕ ਜਨਤਕ ਵੰਡ ਪ੍ਰਣਾਲੀ ਦਾ ਭੋਗ ਪੈ ਜਾਵੇਗਾ।ਪਹਿਲੇ ਕਿਰਤ ਕਾਨੂੰਨਾਂ ਦਾ ਖਾਤਮਾ ਕਰਕੇ ਨਵੇਂ ਲੇਬਰ ਕੋਡ ਪਾਸ ਕਰਕੇ ਕਿਰਤੀਆਂ ਨੂੰ ਹਾਸਲ ਨਿਗੁਣੇ ਹੱਕ ਵੀ ਖੋਹ ਲਏ ਗਏ ਹਨ ਅਤੇ ਉਨ੍ਹਾਂ ਨੂੰ ਮਾਲਕਾਂ ਦੇ ਰਹਿਮੋ ਕਰਮ ਤੇ ਸੁੱਟ ਦਿੱਤਾ ਗਿਆ ਹੈ।ਇਸੇ ਪ੍ਰਕਾਰ ਕਰਾਸ ਸਬਸਿਡੀ ਅਤੇ ਮੁਫਤ ਬਿਜਲੀ ਦੀ ਸਹੂਲਤ ਦਾ ਖਾਤਮਾ ਕਰਨ ਲਈ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2020 ਨੂੰ ਪਾਸ ਕਰਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
                   ਬੁਲਾਰਿਆਂ ਨੇ ਮੰਗ ਕੀਤੀ ਕਿ ਸੰਸਾਰ ਵਪਾਰ ਜਥੇਬੰਦੀ ਵਰਗੀਆਂ ਸਾਮਰਾਜੀ ਸੰਸਥਾਵਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਹਨਤਕਸ਼ ਲੋਕਾਂ ਦਾ ਉਜਾੜਾ ਕਰਕੇ ਅਡਾਨੀ, ਅੰਬਾਨੀ ਵਰਗੇ ਦੇਸ਼ੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਮੁਨਾਫਿਆਂ ਵਿੱਚ ਅੰਨ੍ਹਾ ਵਾਧਾ ਕਰਨ ਲਈ ਪਾਸ ਕੀਤੇ ਕਾਲ਼ੇ ਕਾਨੂੰਨ ਰੱਦ ਕੀਤੇ ਜਾਣ, ਨਹੀਂ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨਾ ਪੰਜਾਬ ਦੇ ਸਮੂਹ ਵਿਭਾਗਾਂ ਦੇ ਕੱਚੇ ਅਤੇ ਪੱਕੇ ਮੁਲਾਜ਼ਮਾਂ ਅਤੇ ਪੰਜਾਬ ਦੇ ਲੋਕਾਂ ਦੀ ਮਜ਼ਬੂਰੀ ਹੋਵੇਗੀ।ਉਨਾਂ ਨੇ ਲੇਬਰ ਕਾਨੂੰਨਾਂ ਵਿੱਚ ਕੀਤੀਆਂ ਮਜ਼ਦੂਰ ਅਤੇ ਮੁਲਾਜ਼ਮ ਵਿਰੋਧੀ ਸੋਧਾਂ ਰੱਦ ਕਰਨ, ਸਰਵਜਨਕ ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਨ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੀ ਗਰੰਟੀ, ਸਭ ਲਈ ਸਸਤੀ ਵਿੱਦਿਆ ਅਤੇ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨ, ਸਰਕਾਰੀ ਅਦਾਰਿਆਂ ਦਾ ਨਿੱਜੀਕਰਣ ਬੰਦ,  ਸਾਰੇ ਵਿਭਾਗਾਂ ਦੇ ਕੱਚੇ ਅਤੇ ਠੇਕਾ ਕਾਮੇ ਪੱਕੇ ਕੀਤੇ ਜਾਣ। ਉਨਾਂ ਕਿਹਾ ਕਿ ਜਬਰੀ ਛਾਂਟੀਆਂ ਬੰਦ ਕੀਤੀਆਂ ਜਾਣ, ਨਵੇਂ ਤਨਖਾਹ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ, ਘੱਟੋ ਘੱਟ ਤਨਖਾਹ ਨਿਸ਼ਚਿਤ ਕਰਨ ਤੋਂ ਪਹਿਲੇ ਕਾਨੂੰਨ ਲਾਗੂ ਕੀਤੇ ਜਾਣ।ਜ਼ਰੂਰੀ ਵਸਤਾਂ ਤੇ ਸੇਵਾਵਾਂ ਦੇ ਵਪਾਰ ‘ਤੇ ਪਹਿਲਾਂ ਦੀ ਤਰ੍ਹਾਂ ਪਾਬੰਦੀਆਂ ਲਾਗੂ ਰੱਖੀਆਂ ਜਾਣ। ਪ੍ਰਾਈਵੇਟ ਥਰਮਲ ਬੰਦ ਕਰਕੇ ਸਰਕਾਰੀ ਥਰਮਲਾਂ ਨੂੰ ਮੁੜ ਚਾਲੂ ਕੀਤਾ ਜਾਵੇ, ਬਿਜਲੀ ਐਕਟ 2003 ਅਤੇ ਬਿਜਲੀ ਸੋਧ ਬਿੱਲ 2020 ਤੇ ਲੋਕ ਵਿਰੋਧੀ ਕੌਮੀ ਸਿੱਖਿਆ ਨੀਤੀ ਰੱਦ ਕੀਤੀ ਜਾਵੇ।ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ।ਟੋਲ ਪਲਾਜ਼ੇ ਬੰਦ ਕੀਤੇ ਜਾਣ।

           ਧਰਨੇ ਨੂੰ ਸਿੰਕਦਰ ਸਿੰਘ ਪ੍ਰਧਾਨ ਪੈਨਸ਼ਨ ਐਸੋਸੀਏਸ਼ਨ ਮੰਡਲ ਸਮਰਾਲਾ, ਦਰਸ਼ਨ ਸਿੰਘ ਢੰਡਾ ਟੀ.ਐਸ.ਯੂ ਮੰਡਲ ਖਜ਼ਾਨਚੀ, ਰੁਲਦਾ ਸਿੰਘ ਖਮਾਣੋਂ ਟੀ.ਐਸ.ਯੂ ਮੰਡਲ ਸਕੱਤਰ, ਜਸਵੰਤ ਸਿੰਘ ਸਮਰਾਲਾ ਟੀ.ਐਸ.ਯੂ ਮੰਡਲ ਸਹਾਇਕ ਸਕੱਤਰ, ਸੰਗਤ ਸਿੰਘ ਸੇਖੋਂ ਟੀ.ਐਸ.ਯੂ ਮੰਡਲ ਪ੍ਰਧਾਨ, ਭਰਪੂਰ ਸਿੰਘ ਸੂਬਾ ਪ੍ਰਧਾਨ ਟੀ.ਐਸ.ਯੂ ਪੰਜਾਬ, ਕੁਲਵੰਤ ਤਰਕ ਕੋ: ਕਨਵੀਨਰ ਲੋਕ ਸੰਘਰਸ਼ ਕਮੇਟੀ ਸਮਰਾਲਾ ਅਤੇ ਮਾ. ਦਲੀਪ ਸਿੰਘ ਮੈਂਬਰ ਲੋਕ ਸੰਘਰਸ਼ ਕਮੇਟੀ ਸਮਰਾਲਾ ਨੇ ਵੀ ਸੰਬੋਧਨ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …