ਅੰਮ੍ਰਿਤਸਰ, 9 ਜਨਵਰੀ (ਸੁਖਬੀਰ ਸਿੰਘ) – ਸ਼ੋਉਮੀ ਇਲਕਟ੍ਰੋਨਿਕ ਕੰਪਨੀ ਦੇ ਪੰਜਾਬ ਵਿਚ ਪਹਿਲੇ ਐਮ.ਆਈ ਸਟੂਡੀਓ ਦੀ ਹਾਲ ਬਜ਼ਾਰ ਦੇ ਐਸ.ਐਸ ਅਹੂਜਾ ਐਂਡ ਕੰਪਨੀ ਵਲੋਂ ਸ਼ੁਰੂਆਤ ਕੀਤੀ ਗਈ।
ਕੰਪਨੀ ਦੇ ਸੁਬਾ ਮੁਖੀ ਰਾਹੁਲ ਸਿੰਘ ਤੇ ਰੋਹਿਤ ਖੱਟਰ ਉਤਰੀ ਹੈਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਐਮ.ਆਈ ਕੰਪਨੀ ਦਾ ਪੰਜਾਬ ਵਿੱਚ ਗੁਰੁ ਨਗਰੀ ਅੰਮ੍ਰਿਤਸਰ ਵਿਖੇ ਪਹਿਲਾ ਸਟੋਰ ਸ਼ੁਰੂ ਕੀਤਾ ਹੈ। ਜਿਸ ਵਿੱਚ ਬਹੁਤ ਸਾਰੇ ਪ੍ਰੋਡਕਟ ਟੀ.ਵੀ, ਮੋਬਾਇਲ, ਸ਼ੂਜ, ਸਮਾਰਟ ਬਲਬ, ਸਮਾਰਟ ਸਪੀਕਰ, ਸਮਾਰਟ ਘੜੀ, ਲੈਪਟੋਪ, ਹੈਡ-ਫੋਨ, ਵਾਟਰ ਫਿਲਟਰ, ਏਅਰ ਫਿਲਟਰ, ਐਨਕਾਂ ਆਦਿ ਵਸਤੂਆਂ ਰੋਜ਼ ਦੀ ਜਿੰਦਗੀ ਵਿੱਚ ਕੰਮ ਆਉਣ ਵਾਲੀਆਂ ਹਨ।ਇਹ ਵਸਤਾਂ ਅਸਾਨ ਕਿਸ਼ਤਾਂ ਦੇ ਵੀ ਲੈ ਖਰੀਦੀਆਂ ਜਾ ਸਕਦੀਆ ਹਨ।
ਐਸ.ਐਸ ਅਹੂਜਾ ਐਂਡ ਕੰਪਨੀ ਤੇ ਨਵੇਂ ਬਣੇ ਸਟੂਡੀਓ ਮਾਲਿਕ ਸ਼ਾਮ ਸਿੰਘ ਅਹੂਜਾ ਨੇ ਇਸ ਸਮੇਂ ਕਿਹਾ ਕਿ ਇੱਕ ਮਹੀਨਾ ਹਰ ਖਰੀਦ ‘ਤੇ ਮੁਫ਼ਤ ਗਿਫ਼ਟ ਵੀ ਦਿੱਤਾ ਜਾਵੇਗਾ।ਉਨਾਂ ਨੇ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੂੰ ‘ਜੀ ਆਇਆ’ ਆਖਿਆ।ਰਿਬਨ ਕੱਟਣ ਦੀ ਰਸਮ ਰਣਜੀਤ ਕੌਰ ਅਹੂਜਾ ਨੇ ਨਿਭਾਈ ਤੇ ਕੰਪਨੀ ਤੋਂ ਆਏ ਸੀਨੀਅਰ ਸਟਾਫ ਤੇ ਮਹਿਮਾਨਾਂ ਨੇ ਕੇਕ ਕੱਟ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।ਵਿਸ਼ੇਸ਼ ਤੋਰ ‘ਤੇ ਪਹੁੰਚੇ ਪੰਜਾਬ ਪੁਲਿਸ ਦੇ ਏ.ਸੀ.ਪੀ ਪ੍ਰਵੇਸ਼ ਚੋਪੜਾ ਨੇ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਭੁਪਿੰਦਰ ਸਿੰਘ, ਲਖਵਿੰਦਰ ਸਿੰਘ, ਸ਼ੋਰਯਾਵੀਰ ਸਿੰਘ, ਸ਼ਰੇਜੀਤ ਸਿੰਘ ਤੇ ਸਿਧਕ ਅਹੂਜਾ ਆਦਿ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …