Saturday, September 21, 2024

104 ਸਾਲਾ ਪਿਸ਼ੋਰਾ ਸਿੰਘ ਗਿਆਨੀ ਨੂੰ ਵਨ ਆਫ ਓਲਡੈਸਟ ਪੈਨਸ਼ਨਰ ਦੇ ਤੋਰ ‘ਤੇ ਕੀਤਾ ਸਨਮਾਨਿਤ

ਅੰਮ੍ਰਿਤਸਰ, 9 ਜਨਵਰੀ (ਸੁਖਬੀਰ ਸਿੰਘ) – ਅੰਮ੍ਰਿਤਸਰ ਦੇ ਪੋਸਟ ਆਫਿਸ ਦੇ ਮੁੱਖ ਦਫਤਰ ਵਿਖੇ ਇੱਕ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ।ਜਿਸ ਵਿੱਚ ਡਿਪਾਟਮੈਂਟ ਆਫ ਪੋਸਟ ਵੱਲੋਂ ਵਨ ਓਫ ਓਲਡਸਟ ਪੈਨਸ਼ਨ ਲੈਣ ਵਾਲੇ ਅੰਮ੍ਰਿਤਸਰ ਦੇ 104 ਸਾਲਾਂ ਸਰਦਾਰ ਪਿਸ਼ੋਰਾ ਸਿੰਘ ਗਿਆਨੀ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਟਰਾਫੀ ਤੇ ਸ਼ਾਲ ਦੇ ਨਾਲ ਸਨਮਾਨਿਤ ਕੀਤਾ ਗਿਆ ਅਤੇ ਸੀਨੀਅਰ ਅਧਿਕਾਰੀਆਂ ਵਲੋਂ ਪਿਸ਼ੋਰਾ ਸਿੰਘ ਗਿਆਨੀ ਦੇ ਨਾਮ ਦੀ ਮਾਈ ਸਟੈਂਪ ਦੇ ਨਾਲ ਨਿਵਾਜ਼ਿਆ ਗਿਆ।ਪਿਸ਼ੋਰਾ ਸਿੰਘ ਨੇ ਸਾਰੇ ਅਧਿਕਾਰੀਆਂ ਦਾ ਇਹ ਮਾਨ ਬਖਸ਼ਣ ‘ਤੇ ਧੰਨਵਾਦ ਕੀਤਾ।
                   ਪਿਸ਼ੋਰਾ ਸਿੰਘ ਗਿਆਨੀ ਦੇ ਨਾਲ ਆਏ ਉਨਾਂ ਦੇ ਸਪੁੱਤਰ ਸੁਰਿੰਦਰ ਸਿੰਘ ਆਜ਼ਾਦ (79 ) ਜੋ ਕਿ ਲਿਮਕਾ ਆਫ ਬੁੱਕ ਵਿੱਚ ਆਪਣੇ ਰਿਕਾਰਡ ਬਣਾ ਚੁੱਕੇ ਨੇ ਕਿਹਾ ਕਿ ਮਹਿਕਮੇ ਵਲੋਂ ਉਨਾਂ ਦੇ ਪਿਤਾ ਜੀ ਦੇ ਸਨਮਾਨ ‘ਤੇ ਉਹ ਬਹੁਤ ਖੁਸ਼ ਹਨ।ਭਾਵੇਂ ਉਨਾਂ ਦੇੇ ਪਿਤਾ ਜੀ ਦੀ ਉਮਰ 104 ਸਾਲ ਦੇ ਕਰੀਬ ਹੈ, ਪਰ ਫਿਰ ਵੀ ਸਾਰੇ ਸਟਾਫ ਨੇ ਇਨ੍ਹਾਂ ਨੂੰ ਯਾਦ ਰੱਖਦੇ ਹਨ।
                        ਡਿਪਾਟਮੈਂਟ ਓਫ ਪੋਸਟ ਦੇ ਐਸ.ਐਸ.ਪੀ.ਓ ਪ੍ਰਕਾਸ਼ ਸਿੰਘ ਨੇ ਦੱਸਿਆ ਕੇ ਉਹ ਹਰ ਸਾਲ ਦੀ ਤਰਾਂ ਇਸ ਸਾਲ ਵੀ ਉਸ ਸ਼ਖ਼ਸੀਅਤ ਨੂੰ ਸਨਮਾਨਿਤ ਕਰਦੇ ਹਨ, ਜੋ ਸਭ ਤੋਂ ਪੁਰਾਣੇ ਸਮੇਂ ਤੋਂ ਪੈਨਸ਼ਨ ਲੈ ਰਿਹਾ ਹੋਵੇ।ਇਸ ਸਾਲ ਅੰਮ੍ਰਿਤਸਰ ਦੇ ਹੀ ਪਿਸ਼ੋਰਾ ਸਿੰਘ ਗਿਆਨੀ ਜੋ 104 ਸਾਲ ਦੇ ਹੋ ਚੁੱਕੇ ਹਨ, ਨੂੰ ਅੱਜ ਸਨਮਾਨਿਤ ਕੀਤਾ ਹੈ।
                ਇਸ ਮੌਕੇ ਸਵੱਛ ਭਾਰਤ ਪਖਵਾੜੇ ਦੇ ਦੌਰਾਨ ਛੋਟੇ ਛੋਟੇ ਬੱਚਿਆਂ ਨੂੰ ਵੀ ਉਹਨਾਂ ਵਲੋਂ ਕੀਤੀ ਗਈ ਚਿੱਤਰਕਾਰੀ ਲਈ ਸਨਮਾਨਿਤ ਕੀਤਾ ਗਿਆ।ਇਸ ਪ੍ਰੋਗਰਾਮ ਦੇ ਵਿੱਚ ਐਸ.ਪੀ.ਓ ਕੁਲਵੰਤ ਸਿੰਘ, ਐਸ.ਆਰ.ਐਮ ਵਿਕਾਸ, ਸੀਨੀਅਰ ਪੀ.ਐਮ ਐਸ.ਕੇ ਚੁੰਗ ਤੋਂ ਇਲਾਵਾ ਪੋਸਟ ਆਫਿਸ ਦੇ ਸੀਨੀਅਰ ਅਧਿਕਾਰੀ ਤੇ ਸਟਾਫ ਮੈਂਬਰ ਮੌਜ਼ੂਦ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …