ਮਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ………
ਓਹਨਾ ਹੀ ਔਖਾ, ਜਿਨ੍ਹਾਂ ਕਿ ਪ੍ਰਮਾਤਮਾ ਨੂੰ ਹਾਸਲ ਕਰਨਾ,
ਮਾਂ ਜੋ ਇਨਾਂ ਦੁੱਖ-ਦਰਦ, ਤਕਲੀਫ਼ਾਂ ਸਹਿ ਕੇ ਨਵ-ਜੰਮੇ ਬੱਚੇ ਨੂੰ ਜਨਮ ਦਿੰਦੀ ਹੈ,
ਆਪਣਾ ਸਾਰਾ ਕਸ਼ਟ ਭੁੱਲ ਕੇ,
ਆਪਣੇ ਸਾਰੇ ਸੁਪਨਿਆਂ ਨੂੰ ਮਾਰ ਕੇ, ਆਪਣੇ ਬੱਚਿਆਂ ਦੀ ਖੁਸ਼ੀ ਵਿੱਚ ਖੁਸ਼ ਹੋ ਜਾਂਦੀ ਹੈ,
ਭਾਵੇਂ ਤਪਦਾ ਹੋਵੇ ਪਿੰਡਾ ਮਾਂ ਦਾ, ਰੋਂਦੇ ਢਿਡੋਂ ਭੁੱਖੇ ਬੱਚੇ ਨੂੰ ਹਿੱਕ ਨਾਲ ਲਾਉਂਦੀ ਹੈ,
ਇਨਾਂ ਸਬਰ ਤੇ ਸਿਦਕ ਸਿਰਫ਼ ਮਾਂ ਦਾ …..
ਕੀ ਗੱਲ ਕਰਾਂ ਮੈਂ ਮਾਂ ਦੀ ?
ਐਨੀ ਤਾਂ ਮੇਰੀ ਔਕਾਤ ਨਹੀਂ, ਮਾਂ ਸ਼ਬਦ ਨੂੰ ਲਫ਼ਜ਼ਾਂ ਨਾਲ ਪਰੋਨ ਦੀ !!
ਮਾਂ ਜਿੰਨੇ ਆਪਣਾ ਸਭ ਕੁੱਝ ਛੱਡ ਪਰਿਵਾਰ ਤੇ ਬੱਚਿਆਂ ਲਈ ਆਪਣਾ ਸਾਰਾ ਜੀਵਨ ਨਿਛਾਵਰ ਕਰ ਤਾ,
ਆਪਣੇ ਸੁਪਨਿਆਂ ਨੂੰ ਮਾਰ, ਬੱਚਿਆਂ ਦੇ ਅਰਮਾਨਾਂ ਨੂੰ ਤਰਜ਼ੀਹ ਦਿੰਦੀ,
…….ਜੀ ……..ਬਿਆਨੋਂ ਪਾਰ ਹੈ ਮਾਂ ਸ਼ਬਦ ਨੂੰ ਓਲੇਖਣਾ!!
…..ਮਾਂ ਉਹ ਸਾਗਰ ਜਿਸ ਵਿਚ ਵਿਸ਼ਾਲਤਾ ਦੀ ਪਰਿਭਾਸ਼ਾ …..
………ਮਾਂ ਬਿਨਾਂ ਘਰ ਦਾ ਅੰਗਨ ਸੁੰਨਾ-ਸੁੰਨਾ ਲੱਗਦਾ…….
ਮਾਂ ਉਹ ਠੰਡਾ ਦਰਖ਼ਤ ਜਿਸ ਦੀ ਹੇਠ ਬੈਠ, ਬੱਚਿਆਂ ਦਾ ਜੀਵਨ ਬੇਰੋਕ ਚੱਲਦਾ
…ਮਾਂ ਉਹ ਸ਼ੀਤਲ ਵਗਦੀ ਧਾਰਾ ਜਿਸ ਵਿਚ ਸਾਰੇ ਜਗਤ ਦਾ ਪਸਾਰਾ …
……….ਮਾਂ ਬਿਨਾਂ ਮਮਤਾ ਦੀ ਨਾਂ ਕੋਈ ਪਰਿਭਾਸ਼ਾ…….
ਮਾਂ ਜਦ ਆਪਣੇ ਮੂੰਹੋਂ ਰੋਟੀ ਕੱਢ, ਆਪਣੇ ਬੱਚਿਆਂ ਦਾ ਢਿੱਡ ਹੈ ਭਰਦੀ…..
…………………ਇਨਾਂ ਸਬਰ ਸੰਤੋਖ ਜੇ ਦਿੱਤਾ ਹੈ ਰੱਬ ਨੇ …………..
ਤਾਂ ਸਿਰਫ਼ ਮਾਂ ਨੂੰ !! 22012021
ਤਰਵਿੰਦਰ ਕੌਰ
ਮੋ – 9814450239