ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਡਾ. ਰੇਸ਼ਮ ਸ਼ਰਮਾ ਦੀ ਅਗਵਾਈ ‘ਚ ਏ.ਟੀ.ਐਲ ਮੈਰਾਥਨ 2019-20 ‘ਚ ਅਹਿਮ ਪ੍ਰਦਰਸ਼ਨ ਕੀਤਾ ਹੈ।
ਭਾਰਤ ਸਰਕਾਰ ਦੇ ਨੀਤੀ ਆਯੋਗ ਦੀ ਛਤਰ ਛਾਇਆ ਹੇਠ ਅਟਲ ਟਿੰਕਰਿੰਗ ਲੈਬ ਮੈਰਾਥਨ 2019-20 ਦੇ ਲਈ ਡੀ.ਏ.ਵੀ ਦੀ ਟੀਮ, ਜਿਸ ਵਿੱਚ ਵਾਸੂ ਮਹਿਰਾ (ਜਮਾਤ ਅੱਠਵੀਂ), ਹਿਮਾਂਗ ਗੁਪਤਾ (ਜਮਾਤ ਦਸਵੀਂ) ਅਤੇ ਰਚਿਤ ਅਗਰਵਾਲ (ਜਮਾਤ ਬਾਰ੍ਹਵੀਂ) ਸ਼ਾਮਲ ਸਨ, ਨੂੰ ਭਾਰਤ ਦੀਆਂ ਮੁੱਖ 20 ਟੀਮਾਂ ਵਿੱਚੋਂ ਇੱਕ ਟੀਮ ਐਲਾਨਿਆ ਗਿਆ।ਉਹਨਾਂ ਵਲੋਂ ਬਣਾਏ ਗਏ ਨਮੂਨੇ ਜੋ ਕਿ ਅਗਾਂਹਵਧੂ ਕਿਰਸਾਨੀ ਅਤੇ ਕੂੜਾ ਪ੍ਰਬੰਧਨ ਦੇ ਖੇਤਰ ਵਿੱਚ ਸਨ, ਤਿੰਨ ਸਖਤ ਰਾਊਂਡਾਂ ਵਿੱਚੋਂ ਨਿਕਲਦਿਆਂ ਪਹਿਲਾਂ 150, ਫਿਰ 50 ਅਤੇ ਅੰਤ ‘ਚ 20 ਖੋਜਾਂ ਵਿੱਚੋਂ ਚੁਣੇ ਗਏ।ਇਸ ਦੇ ਲਈ ਉਨਾਂ ਨੇ ਆਈ.ਬੀ.ਐਮ ਬੈਂਗਲੁਰੂ ਤੋਂ ਸਤੰਬਰ 2020 ਵਿੱਚ ਟਰੇਨਿੰਗ ਲਈ ਸੀ।ਇਸ ਮੁਕਾਬਲੇ 5000 ਤੋਂ ਵੱਧ ਸਕੂਲ ਸ਼ਾਮਲ ਸਨ।
ਪੰਜਾਬ ਜ਼ੋਨ `ਏ` ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਪੁਸਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਮਹਿਰਾ ਨੇ ਵਿਦਿਆਰਥੀਆਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਨਵੀਆਂ ਉਚਾਈਆਂ ਛੂਹਣ ਲਈ ਉਤਸ਼ਾਹਿਤ ਕੀਤਾ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …