ਸਿਡਨੀ, 14 ਮਾਰਚ (ਪੰਜਾਬ ਪੋਸਟ ਬਿਊਰੋ) – ਪ੍ਰਸਿੱਧ ਪੰਜਾਬੀ ਲੇਖਕ ਕਰਨੈਲ ਸਿੰਘ ਵਜ਼ੀਰਾਬਾਦ ਅੱਜਕਲ ਆਸਟਰੇਲੀਆ ਦੇ ਸ਼ਹਿਰ ਸਿਡਨੀ ਦੀ ਯਾਤਰਾ ‘ਤੇ ਹਨ।ਇਸ ਦੌਰਾਨ ਉਹ ਆਪਣੇ ਬੱਚਿਆਂ ਦੇ ਨਾਲ ਸਿਡਨੀ ਦੇ ਗੁਰਦੁਆਰਾ ਸਿੱਖ ਸੈਂਟਰ ਦੀ ‘ਭਾਈ ਗੁਰਦਾਸ ਜੀ ਲਾਇਬ੍ਰੇਰੀ’ ਪਹੁੰਚੇ। ਉਨਾਂ ਨੇ ਲਾਇਬ੍ਰੇਰੀ ਵਾਸਤੇ ਆਪਣੀ ਨਵੀਂ ਕਿਤਾਬ ‘ਤੀਸਰਾ ਵਾਰਸ’ ਤੇ ਕੁੱਝ ਹੋਰ ਨਾਮਵਰ ਲੇਖਕਾਂ ਦੀਆਂ 6 ਕਿਤਾਬਾਂ ਸਿੱਖ ਵਿਦਵਾਨ ਗਿਆਨੀ ਸੰਤੋਖ ਸਿੰਘ, ਭੁੱਲਰ ਸਾਹਿਬ, ਦਿਲਬਾਗ ਸਿੰਘ ਭਾਰਜ, ਦਰਸ਼ਨ ਸਿੰਘ ਭੰਦੇਰ ਅਤੇ ਕ੍ਰਿਪਲ਼ ਸਿੰਘ ਦਮਹੇੜੀ ਨੂੰ ਭੇਟ ਕੀਤੀਆਂ।ਇਸ ਉਪਰੰਤ ਉਨਾਂ ਨੇ ਗੁਰਦੁਆਰਾ ਸਾਹਿਬ ਦੇ ‘ਬਾਬਾ ਬੁੱਢਾ ਜੀ ਹਾਲ’ ਵਿਖੇ ਹਾਜ਼ਰ ਸਾਹਿਤ ਪ੍ਰੇਮੀਆਂ ਨਾਲ ਆਪਣੀਆਂ ਲਿਖਤਾਂ ਬਾਰੇ ਵਿਚਾਰ ਸਾਂਝੇ ਕੀਤੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …