Friday, November 22, 2024

ਤੀਜੀ ਪੰਜਾਬ ਰਾਜ ਪੈਣਚਿਕ ਸਿਲਾਟ ਚੈਂਪੀਅਨਸ਼ਿਪ ‘ਚ ਅੰਮ੍ਰਿਤਸਰ ਪਹਿਲੇ ਸਥਾਨ ‘ਤੇ

ਅੰਮ੍ਰਿਤਸਰ, 14 ਮਾਰਚ (ਸੰਧੂ) – ਫਰੀਦਕੋਟ ਜਿਲੇ ‘ਚ ਆਯੋਜਿਤ ਪੈਣਚਿਕ ਸਿਲਾਟ ਸਪੋਰਟਸ ਐੋਸੀਏਸ਼ਨ ਆਫ਼ ਪੰਜਾਬ ਵਲੋਂ ਤੀਜ਼ੀ ਪੰਜਾਬ ਰਾਜ ਪੈਣਚਿਕ ਸਿਲਾਟ ਚੈਂਪੀਅਨਸ਼ਿਪ ਵਿੱਚ ਅੰਮ੍ਰਿਤਸਰ ਪਹਿਲੇ ਸਥਾਨ ‘ਤੇ ਰਿਹਾ।ਇਸ ਵਿੱਚ 12 ਜਿਲਿਆਂ ਦੇ 140 ਖਿਡਾਰੀਆਂ ਨੇ ਹਿੱਸਾ ਲਿਆ।ਪੈਣਚਿਕ ਸਿਲਾਟ ਸਪੋਰਟਸ ਐਸੋਸੀਏਸ਼ਨ ਆਫ਼ ਪੰਜਾਬ ਦੇ ਜਰਨਲ ਸਕੱਤਰ ਅਭਿਲਾਸ਼ ਕੁਮਾਰ ਨੇ ਦੱਸਿਆ ਕਿ ਚੇਅਰਮੈਨ ਜਗਦੀਸ਼ ਸ਼ਰਮਾ ਐਸ.ਡੀ ਪਬਲਿਕ ਸਕੂਲ, ਗੁਰਸੇਵਕ ਮਾਨ ਕਲਾਕਾਰ ਯੂਨੀਅਨ ਜਿਲ੍ਹਾ ਫਰੀਦਕੋਟ, ਪੰਜਾਬੀ ਸਿੰਗਰ ਦਰਸ਼ਨ ਜੀਤ ਸਿੰਘ (ਵਾਈਸ ਆਫ ਪੰਜਾਬ) ਤੇ ਕੁਲਦੀਪ ਸਿੰਘ ਅਟਵਾਲ ਪ੍ਰਧਾਨ ਫਰੀਦਕੋਟ ਪੈਣਚਿਕ ਸਿਲਾਟ ਐਸੋਸੀਏਸ਼ਨ ਨੇ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ। ਮੁਕਾਬਲੇ ਵਿੱਚ ਅੰਮ੍ਰਿਤਸਰ ਪਹਿਲੇ, ਮੋਗਾ ਦੂਜੇ ਅਤੇ ਫਿਰੋਜ਼ਪੁਰ ਤੀਜ਼ੇ ਸਥਾਨ ‘ਤੇ ਰਿਹਾ।ਉਨਾਂ ਕਿਹਾ ਕਿ ਚੈਂਪੀਅਨਸ਼ਿਪ ਵਿੱਚ ਮੈਡਲ ਪ੍ਰਾਪਤ ਕਰਨ ਵਾਲੇ ਖਿਡਾਰੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਗੇ।ਇਹ ਜਾਣਕਾਰੀ ਇੰਡੀਅਨ ਪੈਣਚਿਕ ਸਿਲਾਟ ਫੈਡਰੇਸ਼ਨ ਦੇ ਡਾਇਰੈਕਟਰ ਜਰਨਲ ਮੁਹੰਮਦ ਇਕਬਾਲ ਨੂੰ ਦੇ ਦਿੱਤੀ ਗਈ ਹੈ।ਜਰਨਲ ਸਕੱਤਰ ਪੰਜਾਬ ਅਭਿਲਾਸ਼ ਕੁਮਾਰ ਨੇ ਦੱਸਿਆ ਕਿ ਕੁੱਝ ਸ਼ਰਾਰਤੀ ਤੱਤਾਂ ਵਲੋਂ ਇਸ ਚੈਂਪੀਅਨਸਿਪ ਨੂੰ ਬੰਦ ਕਰਵਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ।
                   ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਪਰਮਿੰਦਰ ਸਿੰਘ ਸਿੱਧੂ ਵਰਲਡ ਰਿਕਾਰਡ ਹੋਲਡਰ ਸਾਈਕਲਿੰਗ ਕੋਟਕਪੁਰਾ, ਮਨਜੀਤ ਕੌਰ ਏਸ਼ੀਅਨ ਖਿਡਾਰਨ ਸਿਲਵਰ ਮੈਡਲਿਸਟ ਪੈਣਚਿਕ ਸੀਲਾਟ ਅਤੇ ਅਵਤਾਰ ਸਿੰਘ ਮੱਕੜ ਉਘੇ ਸਮਾਜ ਸੇਵਕ ਕੋਟਕਪੁਰਾ ਨੇ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਦਿਨੇਸ਼ ਕੌਸ਼ਲ, ਆਸ਼ੀਸ਼ ਖੰਡੇਵਾਲ, ਕੇਹਰ ਸਿੰਘ, ਨਿਰਮਲ ਸਿੰਘ, ਰਾਜਕੁਮਾਰ, ਜਗਮੋਹਨ ਸਿੰਘ, ਜਗਜੀਤ ਸਿੰਘ, ਪੰਕਜ਼ ਚੌਰਸੀਆ, ਰਮਨ, ਜੁਗਲ, ਹੇਮਾ ਰਾਣੀ ਤੇ ਸਾਗਰ ਆਦਿ ਮੌਜੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …