ਅੰਮ੍ਰਿਤਸਰ, 21 ਮਾਰਚ (ਸੁਖਬੀਰ ਸਿੰਘ) – ਐਨ.ਸੀ.ਸੀ ਦੇ ਬੱਚਿਆਂ ਨੂੰ ਫੌਜੀ ਜੀਵਨ ਦੇ ਤਜ਼ੱਰਬੇ ਦੇਣ ਦੇ ਉਦੇਸ਼ ਨਾਲ 24 ਪੰਜਾਬ ਬਟਾਲੀਅਨ ਐਨ.ਸੀ.ਸੀ ਵਿੰਗ ਦੇ ਮੁੰਡਿਆਂ ਨੂੰ ਆਰਮੀ ਯੂਨਿਟ ਨਾਲ ਸਮਾਂ ਬਿਤਾਉਣ ਦਾ ਮੌਕਾ ਦਿੱਤਾ ਗਿਆ।ਬਟਾਲੀਅਨ ਦੇ ਕਮਾਂਡਿੰਗ ਅਧਿਕਾਰੀ ਕਰਨਲ ਏ.ਐਸ ਚੌਹਾਨ ਨੇ ਦੱਸਿਆ ਕਿ ਬੱਚਿਆਂ ਨੇ ਇਸ ਸਮੇਂ ਹਿੰਦ ਇਨਫੈਂਟਰੀ ਦੇ ਰੰਗਾਂ ਨੂੰ ਮਾਣਿਆ।ਤੋਪਾਂ, ਟੈਂਕਾਂ ਅਤੇ ਹੋਰ ਹਥਿਆਰਾਂ ਨੂੰ ਨੇੜਿਓਂ ਵੇਖਿਆ ਸਮਝਿਆ।ਇਸ ਤਰ੍ਹਾਂ ਉਨ੍ਹਾਂ ਨੂੰ ਇੱਕ ਦਿਨ ਫੌਜੀ ਜੀਵਨ ਵਾਂਗ ਬਤੀਤ ਕਰਨ ਦਾ ਜੋ ਮੌਕਾ ਮਿਲਿਆ ਉਹ ਆਪਣੇ ਆਪ ਵਿੱਚ ਵੱਡਾ ਤਜਰਬਾ ਹੈ।
ਉਨ੍ਹਾਂ ਕਿਹਾ ਕਿ ਇਸ ਮੌਕੇ ਕੈਡਿਟਾਂ ਵਿੱਚ ਪੈਦਾ ਹੋਇਆ ਉਤਸ਼ਾਹ ਉਨ੍ਹਾਂ ਨੂੰ ਰਖਿਅਕ ਫੌਜ ਵਿੱਚ ਆਪਣਾ ਕੈਰੀਅਰ ਬਣਾਉਣ ਲਈ ਵੱਡਾ ਮਦਦਗਾਰ ਹੁੰਦਾ ਹੈ ਅਤੇ ਉਹ ਕੋਸ਼ਿਸ਼ ਕਰਦੇ ਰਹਿਣਗੇ ਕਿ ਅਜਿਹੇ ਮੌਕੇ ਕੈਡਿਟਾਂ ਨੂੰ ਭਵਿੱਖ ਵਿੱਚ ਵੀ ਮਿਲਦੇ ਰਹਿਣ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …