Sunday, December 22, 2024

ਅਧਿਆਪਕ ਚੇਤਨਾ ਮੰਚ ਦੇ ਪ੍ਰਧਾਨ ਨੂੰ ਸਦਮਾ, ਪਤਨੀ ਬਿਮਲਾ ਸ਼ਰਮਾ ਦਾ ਦੇਹਾਂਤ

ਸਮਰਾਲਾ, 30 ਮਾਰਚ (ਇੰਦਰਜੀਤ ਸਿੰਘ ਕੰਗ) – ਅਧਿਆਪਕ ਚੇਤਨਾ ਮੰਚ ਸਮਰਾਲਾ ਦੇ ਪ੍ਰਧਾਨ ਰਿਟਾ: ਲੈਕਚਰਾਰ ਵਿਜੈ ਕੁਮਾਰ ਸ਼ਰਮਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਧਰਮ ਪਤਨੀ ਬਿਮਲਾ ਸ਼ਰਮਾ (73) ਕੁੱਝ ਚਿਰ ਬੀਮਾਰ ਰਹਿਣ ਪਿੱਛੋਂ ਅਚਾਨਕ ਸਦੀਵੀ ਵਿਛੋੜਾ ਦੇ ਗਏ।ਬਿਮਲਾ ਸ਼ਰਮਾ ਦਾ ਅੰਤਿਮ ਸਸਕਾਰ ਸਮਰਾਲਾ ਦੇ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।ਬਿਮਲਾ ਸ਼ਰਮਾ ਖੁਦ ਰਿਟਾਇਰਡ ਅਧਿਆਪਕਾ ਸਨ।ਸ਼ਰਮਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅਧਿਆਪਕ ਚੇਤਨਾ ਮੰਚ ਦੇ ਅਹੁੱਦੇਦਾਰ ਅਤੇ ਮੈਂਬਰਾਨ ਉਨਾ ਦੇ ਗ੍ਰਹਿ ਪੁੱਜੇ।ਜਿਨ੍ਹਾਂ ਵਿੱਚ ਪ੍ਰਿੰਸੀਪਲ ਮਨੋਜ ਕੁਮਾਰ, ਹੈਡ ਮਾਸਟਰ ਮੇਘ ਸਿੰਘ ਜਵੰਦਾ, ਦਰਸ਼ਨ ਸਿੰਘ ਕੰਗ, ਪ੍ਰੇਮ ਨਾਥ, ਮਾ. ਪੁਖਰਾਜ ਸਿੰਘ ਘੁਲਾਲ, ਦੀਪ ਦਿਲਬਰ, ਡਾ. ਪਰਮਿੰਦਰ ਸਿੰਘ ਬੈਨੀਪਾਲ, ਸੰਜੀਵ ਕੁਮਾਰ ਕਲਿਆਣ, ਰਘਵੀਰ ਸਿੰਘ ਸਿੱਧੂ, ਕਮਲਜੀਤ ਘੁੰਗਰਾਲੀ ਸਿੱਖਾਂ, ਇੰਦਰਜੀਤ ਸਿੰਘ ਕੰਗ, ਸੁਰਿੰਦਰ ਵਰਮਾ, ਰਾਜੇਸ਼ ਕੁਮਾਰ, ਹੁਸ਼ਿਆਰ ਸਿੰਘ, ਚਰਨਜੀਤ ਸਿੰਘ ਮਾਛੀਵਾੜਾ, ਲੈਕ: ਹਰੀ ਚੰਦ, ਸਤਿੰਦਰ ਸਿੰਘ ਸਮਰਾਲਾ, ਵਰਿੰਦਰ ਸਿੰਘ, ਇੰਦਰਜੀਤ ਸਿੰਘ, ਸੰਦੀਪ ਤਿਵਾੜੀ, ਵੀਰਇੰਦਰ ਸਿੰਘ, ਚਰਨ ਕੌਰ, ਮਹਿੰਦਰ ਕੌਰ, ਰਾਜਿੰਦਰ ਕੌਰ ਕੰਗ, ਕੰਚਨ ਬਾਲਾ, ਬੇਅੰਤ ਕੌਰ ਆਦਿ ਤੋਂ ਇਲਾਵਾ ਇਲਾਕੇ ਦੀਆਂ ਸਮਾਜਿਕ, ਸਾਹਿਤਕ ਤੇ ਧਾਰਮਿਕ ਜਥੇਦਬੰਦੀਆਂ ਦੇ ਨੁਮਾਇੰਦੇ ਸ਼ਾਮਲ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …