Monday, December 23, 2024

ਸਿਆਸੀ ਆਗੂਆਂ ਤੇ ਮੋਹਤਬਰਾਂ ਵੱਲੋਂ ਮਾਤਾ ਕਿਰਪਾਲ ਕੌਰ ਨੂੰ ਸ਼ਰਧਾਂਜਲੀ ਭੇਂਟ

ਆਪ ਆਗੂ ਹਰਪਾਲ ਚੀਮਾਂ, ਅਮਨ ਅਰੋੜਾ, ਦੇਵ ਮਾਨ ਸਮੇਤ ਪਹੁੰਚੀ ਆਪ ਦੀ ਲੀਡਰਸ਼ਿਪ

ਧੂਰੀ, 30 ਮਾਰਚ (ਪ੍ਰਵੀਨ ਗਰਗ) – ਆਲ ਇੰਡੀਆ ਐਫ.ਸੀ.ਆਈ ਐਗਜ਼ੀਕਿਊਟਿਵ ਸਟਾਫ ਯੂਨੀਅਨ ਦੇ ਕੌਮੀ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਆਗੂ ਐਸ.ਐਸ ਚੱਠਾ ਦੀ ਮਾਤਾ ਕਿਰਪਾਲ ਕੌਰ ਦੇ ਸ਼ਰਧਾਂਜਲ਼ੀ ਸਮਾਰੋਹ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਵੱਖ-ਵੱਖ ਰਾਜਸੀ, ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਮਾਤਾ ਕਿਰਪਾਲ ਕੌਰ ਦੇ ਜੀਵਨ ਨੂੰ ਯਾਦ ਕਰਦਿਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
                     ਪੁੱਜੇ ਸਿਆਸੀ ਆਗੂਆਂ ਵਿੱਚ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਵਿਧਾਇਕ ਹਰਪਾਲ ਸਿੰਘ ਚੀਮਾਂ, ਵਿਧਾਇਕ ਅਮਨ ਅਰੋੜਾ ਸੁਨਾਮ, ਆਪ ਆਗੂ ਦੇਵ ਮਾਨ ਨਾਭਾ, ਆਪ ਆਗੂ ਜਸਵੀਰ ਸਿੰਘ ਜੱਸੀ ਸੇਖੋਂ, ਰਾਜਵੰਤ ਸਿੰਘ ਘੁੱਲੀ, ਸੰਦੀਪ ਸਿੰਗਲਾ, ‘ਅਜੀਤ’ ਉਪ ਦਫਤਰ ਸੰਗਰੂਰ ਦੇ ਜ਼ਿਲਾ੍ਹ ਇੰਚਾਰਜ ਸੁਖਵਿੰਦਰ ਸਿੰਘ ਫੁੱਲ, ਕਾਂਗਰਸੀ ਆਗੂ ਬਲਵਿੰਦਰ ਸਿੰਘ ਬਿੱਲੂ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਗੁਰਪਿਆਰ ਧੂਰਾ ਵਾਇਸ ਚੇਅਰਮੈਨ ਮਾਰਕਿਟ ਕਮੇਟੀ ਧੂਰੀ, ਕਾਂਗਰਸੀ ਕੌਂਸਲਰ ਸਾਧੂ ਰਾਮ, ਅਸ਼ਵਨੀ ਧੀਰ, ਇੰਦਰਜੀਤ ਸਿੰਘ ਕਹੇਰੂ, ਅਕਾਲੀ ਆਗੂ ਰਣਜੀਤ ਸਿੰਘ ਰੰਧਾਵਾ, ਮਨਵਿੰਦਰ ਸਿੰਘ ਬਿੰਨਰ, ਡਾ. ਰਾਜਵੀਰ ਲਸੋਈ ਆਦਿ ਨੇ ਐਸ.ਐਸ ਚੱਠਾ ਨਾਲ ਹਮਦਰਦੀ ਪ੍ਰਗਟ ਕਰਦਿਆਂ ਮਾਤਾ ਕਿਰਪਾਲ ਕੌਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਜਿੱਥੇ ਉਹਨਾਂ ਦੇ ਜੀਵਨ ‘ਤੇ ਚਾਨਣਾ ਪਾਇਆ, ਉਥੇ ਹੀ ਸਮਾਜਸੇਵੀ ਐਸ.ਐਸ ਚੱਠਾ ਦੇ ਸੰਘਰਸ਼ਮਈ ਸਫਰ ਦੀ ਦਾਸਤਾਂ ਵੀ ਸਾਂਝੀ ਕੀਤੀ।
                  ਇਸੇ ਮੌਕੇ ਨਿਰੰਕਾਰੀ ਮਿਸ਼ਨ ਦੇ ਪ੍ਰਮੁੱਖ ਬਾਬੂ ਵਿਨੋਦ ਕੁਮਾਰ, ਬਲਕਾਰ ਸਿੰਘ, ਆਪ ਦੇ ਜ਼ਿਲਾ੍ਹ ਪ੍ਰਧਾਨ ਦਵਿੰਦਰ ਸਿੰਘ ਬਦੇਸ਼ਾ, ਜ਼ਿਲਾ੍ਹ ਖਜਾਨਚੀ ਅਮਰਦੀਪ ਸਿੰਘ ਧਾਂਦਰਾ, ਅਵਤਾਰ ਸਿੰਘ ਈਲਵਾਲ, ਮਨੀ ਕ੍ਰਿਸ਼ਨ ਕੌਂਸਲਰ, ਤਲਵਿੰਦਰ ਸਿੰਘ ਮਿੰਟੂ, ਗੁਰਪਾਲ ਸਿੰਘ ਧੂਰੀ ਗੈਸ, ਗੁਰਬਖਸ਼ੀਸ਼ ਸਿੰਘ ਮੈਨੇਜਰ ਐਫ.ਸੀ.ਆਈ, ਗੁਰਪ੍ਰੀਤ ਸਿੰਘ ਮੈਨੇਜਰ ਐਫ.ਸੀ.ਆਈ, ਬਲਵਿੰਦਰ ਸਿੰਘ ਸੂਬਾ ਪ੍ਰਧਾਨ ਪੰਜਾਬ, ਵਿੰਕਲ ਖੰਨਾ ਸੂਬਾ ਸਕੱਤਰ ਪੰਜਾਬ, ਸੰਜੇ ਲੋਹਟ ਸੂਬਾ ਸਕੱਤਰ ਹਰਿਆਣਾ ਅਤੇ ਜ਼ਿਲਾ੍ਹ ਪ੍ਰਧਾਨ ਐਫ.ਸੀ.ਆਈ ਹਰਪ੍ਰੀਤ ਸਿੰਘ ਸਿੰਘ ਆਲ ਇੰਡੀਆ ਐਫ.ਸੀ.ਆਈ ਐਗਜ਼ੀਕਿਊਟਿਵ ਸਟਾਫ ਯੂਨੀਅਨ, ਆਪ ਆਗੂ ਪ੍ਰੀਤ ਧੂਰੀ, ਅਨਿਲ ਮਿੱਤਲ, ਸੁਖਵਿੰਦਰ ਸਿੰਘ ਕਾਂਝਲਾ ਸੂਬਾ ਪ੍ਰਧਾਨ ਡੀਪੂ ਹੋਲਡਰ ਐਸੋਸੀਏਸ਼ਨ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਪੰਚ-ਸਰਪੰਚ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਇਆ ਐਫ.ਸੀ.ਆਈ ਦਾ ਸਟਾਫ ਵੀ ਹਾਜ਼ਰ ਸੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …