ਢਾਬ ਖਟੀਕਾਂ ਵਿਖੇ ਸਥਿਤ ਹਸਤਪਤਾਲ ਦਾ ਕੀਤਾ ਨਿਰੀਖਣ
ਅੰਮ੍ਰਿਤਸਰ, 5 ਅਪ੍ਰੈਲ (ਸੁਖਬੀਰ ਸਿੰਘ) – ਵਾਰਡ ਨੰ: 49 ਅਤੇ 50 ਦੇ ਅਧੀਨ ਆਉਂਦੇ ਇਲਾਕੇ ਟੈਲੀਫੋਨ ਐਕਸਚੇਂਜ਼ ਵਿਖੇ 6 ਕਰੋੜ ਰੁਪਏ ਦੀ ਲਾਗਤ ਨਾਲ ਅੰਦਰੂਨੀ ਸ਼ਹਿਰ ਅੰਦਰ ਨਵੀਆਂ ਬਣਨ ਵਾਲੀਆਂ ਵਧੀਆ ਲੁੱਕ ਵਾਲੀਆਂ ਸੜਕਾਂ ਦਾ ਉਦਘਾਟਨ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤਾ।ਉਨਾਂ ਦੱਸਿਆ ਕਿ ਸੀਵਰੇਜ਼ ਦਾ ਕੰਮ ਹੋਣ ਨਾਲ ਸੜਕਾਂ ਖਰਾਬ ਹੋ ਗਈਆਂ ਸਨ, ਜਿਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਆਪਣੀ ਨਿਗਰਾਨੀ ਹੇਠ ਸਾਰਾ ਕੰਮ ਕਰਵਾਇਆ ਜਾਵੇ ਅਤੇ ਕਿਸੇ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀ ਕੀਤੀ ਜਾਵੇਗੀ।
ਸੋਨੀ ਵਲੋਂ ਢਾਬ ਖਟੀਕਾਂ ਵਿਖੇ ਸਥਿਤ ਜਨਾਨਾ ਹਸਪਤਾਲ ਦਾ ਅਚਾਨਕ ਨਿਰੀਖਣ ਵੀ ਕੀਤਾ।ਸੋਨੀ ਨੇ ਸਬੰਧਤ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਸਪਤਾਲ ਵਿਚ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ।ਉਨਾਂ ਕਿਹਾ ਕਿ ਇਸ ਹਸਪਤਾਲ ਵਿਖੇ ਵੀ ਲੋਕਾਂ ਨੂੰ ਕਰੋਨਾ ਦੀ ਮੁਫਤ ਵੈਕਸੀਨ ਲਗਾਈ ਜਾ ਰਹੀ ਹੈ।ਇਸ ਲਈ ਲੋਕ ਕਰੋਨਾ ਮਹਾਂਮਾਰੀ ਤੋ ਬਚਣ ਲਈ ਕਰੋਨਾ ਦੀ ਵੈਕਸੀਨ ਜ਼ਰੂਰ ਲਗਵਾਉਣ।ਸੋਨੀ ਨੇ ਸਿਵਲ ਸਰਜਨ ਡਾ: ਚਰਨਜੀਤ ਸਿੰਘ ਨੂੰ ਹਦਾਇਤ ਕੀਤੀ ਕਿ ਜਨਾਨਾ ਹਸਪਤਾਲ ਵਿਖੇ ਸਟਾਫ ਦੀ ਕਮੀ ਨੂੰ ਤੁਰੰਤ ਪੂਰਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਪ੍ਰਤੀ ਜਾਗਰੂਕ ਕੀਤਾ ਜਾਵੇੇ।
ਇਸ ਮੌਕੇ ਡਿਪਟੀ ਕਮਿਸ਼ਨਰ ਖਹਿਰਾ, ਡਾ: ਸੁਖਚੈਨ ਸਿੰਘ ਗਿੱਲ ਪੁਲਿਸ ਕਮਿਸ਼ਨਰ, ਅਰੁਣ ਪੱਪਲ ਚੇਅਰਮੈਨ ਮਾਰਕੀਟ ਕਮੇਟੀ, ਕੋਸਲਰ ਵਿਕਾਸ ਸੋਨੀ, ਮਹੇਸ਼ ਖੰਨਾ, ਕੋਸਲਰ ਮੈਡਮ ਰਾਜਬੀਰ ਕੋਰ, ਪਰਮਜੀਤ ਸਿੰਘ ਚੋਪੜਾ, ਸੁਨੀਲ ਕੁਮਾਰ ਕਾਉਟੀ, ਗੋਰਵ ਖੰਨਾ, ਮਨਜੀਤ ਸਿੰਘ ਬੋਬੀ, ਅਭੀ ਪਹਿਲਵਾਨ ਤੋ ਇਲਾਵਾ ਇਲਾਕਾ ਨਿਵਾਸੀ ਹਾਜ਼ਰ ਸਨ।