ਅੰਮ੍ਰਿਤਸਰ, 5 ਅਪ੍ਰੈਲ (ਸੰਧੂ) – ਖੇਡ ਵਿਭਾਗ ‘ਚ ਤਿੰਨ ਦਹਾਕਿਆਂ ਤੋਂ ਵੀ ਵੱਧ ਸੇਵਾਵਾਂ ਨਿਭਾਉਣ ਤੋਂ ਬਾਅਦ ਸਥਾਨਕ ਜ਼ਿਲ੍ਹਾ ਖੇਡ ਅਫਸਰ ਦਫਤਰ ਤੋਂ ਸੇਵਾ ਮੁਕਤ
ਹੋਏ ਸੀਨੀਅਰ ਕਲੱਰਕ ਸੇਵਾ ਸਿੰਘ ਨੂੰ ਸਮੁੱਚੇ ਅਮਲੇ ਵੱਲੋਂ ਡੀ.ਐਸ.ਓ ਗੁਰਲਾਲ ਸਿੰਘ ਰਿਆੜ ਦੀ ਅਗਵਾਈ ‘ਚ ਇੱਕ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ।ਉਨਾਂ ਨੇ ਕਿਹਾ ਕਿ ਸੇਵਾ ਮੁਕਤ ਸੀਨੀਅਰ ਕਲਰਕ ਸੇਵਾ ਸਿੰਘ ਵੱਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਹਮੇਸ਼ਾਂ ਯਾਦ ਰਹਿਣਗੀਆਂ।ਡੀ.ਐਸ.ਓ ਗੁਰਲਾਲ ਸਿੰਘ ਰਿਆੜ ਤੇ ਵੱਖ-ਵੱਖ ਕੋਚਾਂ ਵੱਲੋਂ ਸੇਵਾ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤਰਨ ਤਾਰਨ ਦੇ ਕਾਰਜ਼ਕਾਰੀ ਡੀ.ਐਸ.ਓ ਇੰਦਰਵੀਰ ਸਿੰਘ, ਸੁਪਰਡੈਂਟ ਗ੍ਰੇਡ-1 ਗੁਰਿੰਦਰ ਸਿੰਘ ਹੁੰਦਲ, ਕਲਰਕ ਮੈਡਮ ਨੇਹਾ ਚਾਵਲਾ ਸੋਨੀ, ਸਟੈਨੋ ਨੀਲਮ, ਕੁਲਦੀਪ ਸਿੰਘ, ਸੁਖਰਾਜ ਸਿੰਘ ਤੇ ਸੁਮਨ ਆਦਿ ਤੋਂ ਇਲਾਵਾ ਵੱਖ-ਵੱਖ ਖੇਡਾਂ ਦੇ ਜ਼ਿਲ੍ਹਾ ਕੋਚ ਹਾਜ਼ਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media