ਅੰਮ੍ਰਿਤਸਰ, 5 ਅਪ੍ਰੈਲ (ਸੰਧੂ) – ਪੰਜਾਬ ਹੋਮ ਗਾਰਡਜ਼ ਵਿੱਚ 32 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਸਹਾਇਕ ਜ਼ਿਲ੍ਹਾ ਕਮਾਂਡੈਂਟ ਧਲਵੰਤ ਸਿੰਘ ਨੂੰ ਸਥਾਨਕ ਪੰਜਾਬ ਹੋਮ ਗਾਰਡਜ਼ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਉਨ੍ਹਾਂ ਦੀ ਸੇਵਾ ਮੁਕਤੀ ‘ਤੇ ਨਿੱਘੀ ਵਿਦਾਇਗੀ ਦਿੱਤੀ ਗਈ।ਜ਼ਿਲ੍ਹਾ ਕਮਾਂਡਰ ਅਨਿਲ ਕੁਮਾਰ ਦੀ ਅਗਵਾਈ ਹੇਠ ਆਯੋਜਿਤ ਸਮਾਰੋਹ ਦੌਰਾਨ ਪੰਜਾਬ ਹੋਮ ਗਾਰਡਜ਼ ਜਲੰਧਰ ਰੇਂਜ ਦੇ ਡੀ.ਆਈ.ਜੀ ਚਰਨਜੀਤ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਉਨਾਂ ਕਿਹਾ ਕਿ ਸਹਾਇਕ ਕਮਾਂਡੈਂਟ ਧਲਵੰਤ ਸਿੰਘ ਨੇ ਬਤੌਰ ਕਰਮਚਾਰੀ ਭਰਤੀ ਹੋ ਕੇ ਇੱਕ ਅਧਿਕਾਰੀ ਬਣ ਕੇ ਮਿਸਾਲ ਕਾਇਮ ਕੀਤੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖਾੜਕੂਵਾਦ ਤੋਂ ਲੈ ਕੇ ਹੁਣ ਤੱਕ ਪੰਜਾਬ ਹੋਮ ਗਾਰਡਜ਼ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਕੁਦਰਤੀ ਤੇ ਗੈਰ ਕੁਦਰਤੀ ਆਫਤਾਂ ਵੇਲੇ ਵੀ ਅਹਿਮ ਭੂਮਿਕਾ ਅਦਾ ਕੀਤੀ ਹੈ।ਜਿਸ ਦੇ ਚੱਲਦਿਆਂ ਸੇਵਾ ਮੁਕਤ ਹੋਏ ਸਹਾਇਕ ਕਮਾਂਡੈਂਟ ਨੂੰ ਪੰਜਾਬ ਹੋਮ ਗਾਰਡਜ਼ ਵੱਲੋਂ ਵਿਸ਼ੇਸ਼ ਪ੍ਰਸ਼ੰਸ਼ਾ ਪੱਤਰ ਵੀ ਦਿੱਤਾ ਜਾ ਰਿਹਾ ਹੈ।
ਡੀ.ਆਈ.ਜੀ ਚਰਨਜੀਤ ਸਿੰਘ ਤੇ ਕਮਾਂਡੈਂਟ ਅਨਿਲ ਕੁਮਾਰ ਨੇ ਸੇਵਾ ਮੁਕਤ ਸਹਾਇਕ ਜ਼ਿਲ੍ਹਾ ਕਮਾਡੈਂਟ ਧਲਵੰਤ ਸਿੰਘ ਨੂੰ ਸਨਮਾਨ ਚਿੰਨ੍ਹ ਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਕ/ਕਮਾਂਡਰ ਸੰਨਪ੍ਰੀਤ ਸਿੰਘ, ਆਨਰੇਰੀ ਕੈਪਟਨ (ਰਿਟਾ.) ਸਾਹਿਬ ਸਿੰਘ, ਸਰਤਾਜ ਸਿੰਘ, ਰਣਜੀਤ ਸਿੰਘ, ਰਤਨਜੀਤ ਸਿੰਘ (ਸਾਰੇ ਜੂਨੀਅਰ ਸਹਾਇਕ) ਤੋਂ ਇਲਾਵਾ ਵਿਭਾਗੀ ਕਰਮਚਾਰੀ ਅਧਿਕਾਰੀ ਅਤੇ ਪਰਿਵਾਰਿਕ ਮੈਂਬਰ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …