ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਨੇ ਆਪਣੇ ਗ੍ਰਹਿ ਵਿਖੇ ਲਗਾਏ ਲੋਕ ਦਰਬਾਰ ’ਚ ਈਸਾਈ ਭਾਈਚਾਰੇ ਨੂੰ ਨਗਰ ਨਿਗਮ ਖੇਤਰ ’ਚ ਕਬਰਸਤਾਨਾਂ ਤੇ ਗਿਰਜ਼ਾ ਘਰਾਂ ’ਚ ਲਾਊਡ ਸਪੀਕਰਾਂ ਦੀ ਅਵਾਜ਼ ਸਮੇਤ ਦਰਪੇਸ਼ ਹੋਰ ਭੱਖਦੀਆਂ ਸਮੱਸਿਆਵਾਂ ਸੁਣ ਕੇ ਉਨਾਂ ਦਾ ਮੌਕੇ ‘ਤੇ ਨਿਪਟਾਰਾ ਕੀਤਾ।ਉਨਾਂ ਸਪੱਸ਼ਟ ਕੀਤਾ ਕਿ ਕੈਪਟਨ ਸਰਕਾਰ ਨੇ ਸੂਬੇ ’ਚ ਈਸਾਈ ਭਾਈਚਾਰੇ ਦਾ ਜਨਜੀਵਨ ਉਚਾ ਚੁੱਕਣ ਲਈ ਯਤਨ ਕੀਤੇ ਹਨ।ਇਸ ਦੇ ਨਾਲ ਹੀ ਈਸਾਈ ਭਾਈਚਾਰੇ ਦੀਆਂ ਪ੍ਰਸ਼ਾਸਨਿਕ ਮੁਸ਼ਕਲਾਂ ਦੇ ਹੱਲ ਅਤੇ ਪ੍ਰਸ਼ਾਸਨਿਕ ਅਦਾਰਿਆਂ ’ਚ ਮਾਣ ਸਨਮਾਨ ਦੇਣ ਲਈ ਤਰਜ਼ੀਹੀ ਤੌਰ ‘ਤੇ ਪੰਜਾਬ ਰਾਜ ਈਸਾਈ ਭਲਾਈ ਬੋਰਡ ਅਤੇ ਘੱਟਗਿਣਤੀ ਕਮਿਸ਼ਨ ਪੰਜਾਬ ਦਾ ਪੁਨਰਗਠਨ ਕਰਕੇ ਭਾਈਚਾਰੇ ਨੂੰ ਪ੍ਰਤੀਨਿਧਤਾ ਦਿੱਤੀ ਹੈ।ਮੇਅਰ ਰਿੰਟੂ ਨੇ ਕਿਹਾ ਕਿ ਕੇਂਦਰੀ ਤੇ ਸੂਬਾਈ ਕਾਂਗਰਸ ਸਰਕਾਰਾਂ ਨੇ ਹੀ ਆਜ਼ਾਦੀ ਪਿਛੋਂ ਪਲੇਠੇ ਕਦਮ ਵਜੋਂ ਈਸਾਈ ਭਾਈਚਾਰੇ ਨਾਲ ਕਥਿਤ ਕੱਟੜਵਾਦੀਆਂ ਤੇ ਫਿਰਕਾਪ੍ਰਸਤਾਂ ਵਲੋਂ ਕੀਤੇ ਜਾਂਦੇ ਨਸਲੀ ਵਿਤਕਰੇ ਤੇ ਭੇਦ-ਭਾਵ ਨੂੰ ਖਤਮ ਕਰਨ ਲਈ ਪੂਰੀ ਪ੍ਰਸ਼ਾਸਨਿਕ ਤੇ ਜਥੇਬੰਦਕ ਸ਼ਕਤੀ ਦੀ ਵਰਤੋਂ ਕਰਕੇ ਈਸਾਈ ਭਾਈਚਾਰੇ ਨੂੰ ਸਮਾਜ ‘ਚ ਅਤੇ ਸਰਕਾਰੇ ਦਰਬਾਰੇ ਬਰਾਬਰ ਦਾ ਰੁਤਬਾ ਦਿਵਾਇਆ।ਉਨਾਂ ਕਿਹਾ ਕਿ ਕੈਪਟਨ ਸਰਕਾਰ ਵੀ ਈਸਾਈ ਭਾਈਚਾਰੇ ਨੂੰ ਦਲਿਤ ਵਰਗਾਂ ਵਾਲੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ।ਭਾਈਚਾਰੇ ਦੇ ਵਫਦ ਨੇ ਸਮੱਸਿਆਵਾਂ ਹੱਲ ਕਰਨ ਲਈ ਮੇਅਰ ਰਿੰਟੂ ਦਾ ਧੰਨਵਾਦ ਕੀਤਾ।
ਇਸ ਮੌਕੇ ਬਿਸ਼ਪ ਏਨਾਮੁਲ ਰਹਿਮਤ ਮਸੀਹ, ਪਾਸਟਰ ਸਟੈਲੀ ਜੋਸਫ, ਪਾਸਟਰ ਵਿਕਟਰ ਜੋਸਫ, ਪਾਸਟਰ ਸੈਮ ਚੀਂਦਾ, ਪਾਸਟਰ ਹਰਨੇਕ ਸਿੰਘ, ਪਾਸਟਰ ਬੀਜੂ, ਰਿਤੇਸ਼ ਸ਼ਰਮਾ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …