ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ) – ਗੁਰਮਤਿ ਪ੍ਰਸਾਰ ਸੇਵਾ ਸੁਸਾਇਟੀ (ਰਜ਼ਿ) ਚੰਡੀਗੜ੍ਹ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼
ਪੁਰਬ ਨੂੰ ਸਮਰਪਿਤ ਲੜੀਵਾਰ ਗੁਰਮਤਿ ਸਮਾਗਮ ਗੁਰਦੁਆਰਾ ਸੈਕਟਰ-40 ਚੰਡੀਗੜ੍ਹ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ।ਮਿਲੀ ਜਾਣਕਾਰੀ ਅਨੁਸਾਰ ਅਰਵਿੰਦਰਜੀਤ ਸਿੰਘ (ਕਿੱਟੂ ਵੀਰ ਜੀ) ਅਤੇ ਉਹਨਾਂ ਦੇ ਸਾਥੀਆਂ ਨੇ ਕੀਰਤਨ ਦੀ ਸੇਵਾ ਕੀਤੀ ਅਤੇ ਭਾਈ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਨੇ ਸੰਗਤਾਂ ਨਾਲ ਕਥਾ/ਵਿਚਾਰ ਸਾਂਝੇ ਕੀਤੇ।
ਕਿਰਪਾਲ ਸਿੰਘ ਜਨਰਲ ਸਕੱਤਰ ਭੁਪਿੰਦਰ ਸਿੰਘ ਕੋਹਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਮਤਿ ਸੇਵਾ ਸੁਸਾਇਟੀ ਦੇ ਇਸ ਪ੍ਰੋਗਰਾਮ ਕਰਵਾਉਣ ਦੀ ਸ਼ਲਾਘਾ ਕੀਤੀ।ਗੁਰਮਤਿ ਪ੍ਰਸਾਰ ਸੇਵਾ ਸੁਸਾਇਟੀ ਦੇ ਮਨਜੀਤ ਸਿੰਘ ਮੁੱਖ ਸੇਵਾਦਾਰ, ਪ੍ਰਿੰ: ਨਰਿੰਦਰਬੀਰ ਸਿੰਘ ਜਨਰਲ ਸਕੱਤਰ, ਇੰਦਰਜੀਤ ਸਿੰਘ ਗਰੋਵਰ ਮੀਤ ਪ੍ਰਧਾਨ, ਡੀ.ਪੀ ਸਿੰਘ ਸਲਾਹਾਕਾਰ (ਸਾਬਕਾ ਸੁੁਪਰਡੈਂਟ ਸ੍ਰੀ ਹਜ਼ੂਰ ਸਾਹਿਬ), ਗੁਰਿੰਦਰ ਸਿੰਘ ਸਰਨਾ ਵੈਬਸਾਈਟ ਕਮੇਟੀ ਚੇਅਰਮੈਨ ਅਤੇ ਹਰਜਿੰਦਰ ਸਿੰਘ ਸਚਦੇਵਾ ਨੇ ਸੈਕਟਰ-40 ਗੁਰਦੁਆਰਾ ਕਮੇਟੀ ਤੇ ਸੰਗਤਾਂ ਦਾ ਧੰਨਵਾਦ ਕੀਤਾ।ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ‘ਚ ਹਾਜ਼ਰੀ ਭਰੀ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media