Monday, December 23, 2024

ਲੌਂਗੋਵਾਲ ਵਿਖੇ ਲਗਾਇਆ ਗਿਆ ਕੋਰੋਨਾ ਟੀਕਾਕਰਨ ਕੈਂਪ

ਸੰਗਰੂਰ, 28 ਅਪ੍ਰੈਲ (ਜਗਸੀਰ ਲੌਂਗੋਵਾਲ) – ਬਡਬਰ ਰੋਡ ਰਾਧਾ ਸੁਆਮੀ ਬਿਆਸ ਘਰ ਲੌਂਗੋਵਾਲ ਦੇ ਸੇਵਾਦਾਰਾਂ ਵਲੋਂ ਕੋਵਿਡ-19 ਟੀਕਾਕਰਨ ਦਾ ਦੂਜਾ ਕੈਂਪ ਆਯੌਜਿਤ ਕੀਤਾ ਗਿਆ।ਐਸ.ਐਮ.ਓ ਲੌਂਗੋਵਾਲ ਡਾ. ਅੰਜੂ ਸਿੰਗਲਾ ਵਲੋਂ ਭੇਜੀ ਗਈ ਟੀਮ ਵਲੋਂ ਲਗਾਏ ਗਏ ਕੈਂਪ ਦੌਰਾਨ 130 ਲੋਕਾਂ ਦਾ ਮੁਫਤ ਟੀਕਾਕਰਨ ਕੀਤਾ ਗਿਆ।ਆਯੁਰਵੈਦਿਕ ਮੈਡੀਕਲ ਅਫਸਰ ਅਮਨਦੀਪ ਭਾਰਤੀ ਨੇ ਕਿਹਾ ਕਰੋਨਾ ਮਹਾਮਾਰੀ ਨੂੰ ਵੇਖਦਿਆਂ ਟੀਕਾ ਸਭ ਨੂੰ ਲਗਵਾਉਣਾ ਚਾਹੀਦਾ ਹੈ।ਕੁੱਝ ਲੋਕਾਂ ਵਲੋਂ ਫੈਲਾਈਆਂ ਜਾ ਰਹੀਆਂ ਝੂਠੀਆਂ ਅਫਵਾਹਾਂ ਤੋਂ ਬਚਣ ਦੀ ਵੀ ਅਪੀਲ ਕੀਤੀ।
                    ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਵਾਲੀਆ, ਮੈਡਮ ਨਵਦੀਪ ਕੌਰ ਵੈਕਸੀਨੇਟਰ, ਬਰਿੰਦਰਪਾਲ ਸਿੰਘ ਮਲਟੀਪਰਪਜ਼ ਹੈਲਥ ਵਰਕਰ(ਮੇਲ) ਗੁਰਪਿਆਰ ਸਿੰਘ, ਪ੍ਰਧਾਨ ਦਰਸ਼ਨ ਸਿੰਘ, ਗਗਨ ਕੁਮਾਰ, ਜਸਬੀਰ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …