Monday, December 23, 2024

ਮੇਅਰ ਨੇ ਹਲਕਾ ਦੱਖਣੀ ਦੀਆਂ ਵਾਰਡਾਂ ਦੇ ਕੌਂਸਲਰਾਂ ਦੀਆਂ ਸੁਣੀਆਂ ਮੁਸ਼ਕਲਾਂ

ਅੰਮ੍ਰਿਤਸਰ, 123 ਮਈ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਵਲੋਂ ਹਲਕਾ ਦੱਖਣੀ ‘ਚ ਪੈਂਦੀਆਂ ਵਾਰਡਾਂ ਦੇ ਕੌਂਸਲਰਾਂ ਨਾਲ ਮੀਟਿੰਗ ਕੀਤੀ ਗਈ।ਕੌਂਸਲਰਾਂ ਨੇ ਨਗਰ ਨਿਗਮ ਵਲੋਂ ਕਰਵਾਏ ਗਏ ਕਰੋੜਾਂ ਰੁਪਏ ਦੇ ਵਿਕਾਸ ਕੰਮਾਂ ਪ੍ਰਤੀ ਆਪਣੀ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਮੇਅਰ ਦਾ ਧੰਨਵਾਦ ਵੀ ਕੀਤਾ।ਮੀਟਿੰਗ ਵਿੱਚ ਦੱਖਣੀ ਵਿਧਾਨ ਸਭਾ ਹਲਕੇ ਦੇ ਨਾਲ ਸਬੰਧਤ ਨਗਰ ਨਿਗਮ ਦੇ ਸਿਵਲ, ਓ.ਐਂਡ.ਐਮ, ਸਟਰੀਟ ਲਾਈਟ ਤੇ ਬਾਗਬਾਨੀ ਦੇ ਅਧਿਕਾਰੀ ਵੀ ਸ਼ਾਮਿਲ ਹੋਏ।ਮੇਅਰ ਨੇ ਆਏ ਕੌਂਸਲਰਾਂ ਦੀਆਂ ਸਮੱਸਿਆਵਾਂ ਸੁਣ ਕੇ ਅਧਿਕਾਰੀਆਂ ਨੂੰ ਲੋੜੀਂਦੇ ਕੰਮ ਨੇਪੜੇ ਚਾੜਣ ਦੇ ਹੁਕਮ ਦਿੱਤੇ।
               ਮੇਅਰ ਨੇ ਨਿਗਮ ਦੇ ਹਾਜ਼ਰ ਅਧਿਕਾਰੀਆਂ ਨੁੰ ਹਦਾਇਤ ਕੀਤੀ ਕਿ ਕੌਂਸਲਰਾਂ ਦੇ ਫੋਨ ਹਰ ਹਾਲ ਵਿਚ ਅਟੈਂਡ ਕੀਤੇ ਜਾਣ।ਕਿਉਂਕਿ ਕੌਂਸਲਰ ਜਨਤਾ ਪ੍ਰਤੀ ਜਵਾਬਦੇਹ ਹੁੰਦੇ ਹਨ।ਕੌਂਸਲਰਾਂ ਵਲੋਂ ਸਾਊਥ-ਈਸਟ ਪ੍ਰੋਜੈਕਟ ਅਧੀਨ ਸੀਵਰਜ਼ ਬੋਰਡ ਤੇ ਪੁਡਾ ਆਦਿ ਵਿਭਾਗਾਂ ਵਲੋਂ ਕੀਤੇ ਜਾ ਰਹੇ ਕੰਮਾਂ ਪ੍ਰਤੀ ਆਪਣਾ ਰੋਸ ਪ੍ਰਗਟ ਕੀਤਾ ਗਿਆ।ਉਹਨਾਂ ਭਰੋਸਾ ਦੁਆਇਆ ਕਿ ਨਗਰ ਨਿਗਮ ਉਹਨਾਂ ਦੀਆਂ ਵਾਰਡਾਂ ਵਿੱਚ ਵਿਕਾਸ ਕੰਮਾਂ ਲਈ ਵਚਨਬੱਧ ਹੈ।
               ਮੀਟਿੰਗ ਵਿਚ ਵਿਧਾਇਕ ਬੁਲਾਰੀਆ ਦੇ ਓ.ਐਸ.ਡੀ ਰਾਜੂ, ਕੌਂਸਲਰ ਦਲਬੀਰ ਸਿੰਘ ਮੰਮਣਕੇ, ਅਸ਼ਵਨੀ ਕਾਲੇਸ਼ਾਹ, ਸੰਨੀ ਕੁੰਦਰਾ, ਜਗਦੀਪ ਸਿੰਘ ਨਰੂਲਾ, ਸਤਨਾਮ ਸਿੰਘ, ਜਸਬੀਰ ਸਿੰਘ ਨਿਜ਼ਾਮਪੁਰੀਆ, ਬਲਦੇਵ ਸੰਘ ਸੰਧੂ, ਗੁਰਮੀਤ ਸਿੰਘ ਬਿੱਟਾ, ਜਤਿੰਦਰਪਾਲ ਸਿੰਘ ਘੋਗਾ, ਦੀਪਕ ਰਾਜੂ ਤੇ ਬੱਬਾ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀ ਸ਼ਾਮਿਲ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …