ਅੰਮ੍ਰਿਤਸਰ, 15 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ 6 ਵਾਰ ਲੋਕ ਸਭਾ ਦੇ ਮੈਂਬਰ, ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਕੇਰਲਾ ਤੇ ਬਿਹਾਰ ਦੇ ਸਾਬਕਾ ਰਾਜਪਾਲ ਰਹੇ ਕਾਂਗਰਸ ਦੇ ਭੀਸ਼ਮ ਪਿਤਾਮਾ ਸ਼੍ਰੀ ਰਘੁਨੰਦਨ ਲਾਲ ਭਾਟੀਆ ਦਾ ਅੱਜ ਨਾਮੁਰਾਦ ਬਿਮਾਰੀ ਕਰੋਨਾ-19 ਨਾਲ ਦਿਹਾਂਤ ਹੋ ਗਿਆ। 3 ਜੁਲਾਈ 1921 ‘ਚ ਸ੍ਰੀ ਅਰੂੜਾ ਮੱਲ ਭਾਟੀਆ ਅਤੇ ਸ੍ਰੀਮਤੀ ਲਾਲ ਦੇਵੀ ਭਾਟੀਆ ਦੇ ਘਰ ਅੰਮ੍ਰਿਤਸਰ ਵਿਖੇ ਜਨਮੇ ਰਘੂਨੰਦਨ ਲਾਲ ਭਾਟੀਆ ਇਸ ਸਮੇਂ ਤਕਰੀਬਨ 100 ਸਾਲਾਂ ਦੇ ਸਨ। ਉਨਾਂ ਨੇ ਸਭ ਤੋਂ ਪਹਿਲਾਂ ਲੋਕ ਸਭਾ ਉਪ ਚੋਣ ਜਨਸੰਘ ਦੇ ਯੱਗ ਦੱਤ ਸ਼ਰਮਾ ਨੂੰ ਹਰਾ ਕੇ ਜਿੱਤੀ ਸੀ, ਜਦ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਦੁਰਗ ਦਾਸ ਭਾਟੀਆ ਦਾ ਦਿਹਾਂਤ ਹੋ ਗਿਆ ਸੀ।ਇਸ ਤੋਂ ਬਾਅਦ ਉਹ 5 ਵਾਰ ਲੋਕ ਸਭਾ ਮੈਂਬਰ ਚੁਣੇ ਗਏ।1984 ‘ਚ ਵਾਪਰੀਆਂ ਆਪਰੇਸ਼ਨ ਬਲਿਊ ਸਟਾਰ ਦਿੱਲੀ ਦੰਗਿਆਂ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰਨ ਦੇ ਬਾਵਜ਼ੂਦ ਵੀ ਉਨਾਂ ਨੇ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਤੋਂ ਜਿੱਤ ਹਾਸਲ ਕਰਕੇ ਕਾਂਗਰਸ ਦੀ ਸ਼ਾਖ ਬਚਾਈ ਸੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …