ਸੰਗਰੂਰ, 28 ਜੂਨ (ਜਗਸੀਰ ਲੌਂਗੋਵਾਲ) – ਮਿਊਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਅਨੁਸਾਰ ਮਿਊਂਸਪਲ ਕਾਮਿਆਂ ਦੀਆਂ ਮੰਗਾਂ ਹੱਲ ਕਰਵਾਉਣ ਲਈ ਮਿਤੀ 13.05.2021 ਤੋਂ ਪੂਰੇ ਪੰਜਾਬ ਸਮੇਤ ਸੰਗਰੂਰ ‘ਚ ਵੀ ਅਜੇ ਕੁਮਾਰ ਪ੍ਰਧਾਨ ਸਫਾਈ ਯੂਨੀਅਨ ਦੀ ਅਗਵਾਈ ਹੇਠ ਸਮੂਹ ਸਫਾਈ ਕਰਮਚਾਰੀਆਂ ਵਲੋਂ ਵੀ ਅਣਮਿਥੇ ਸਮੇਂ ਲਈ ਕੰਮ ਛੋੜ ਹੜਤਾਲ ਚੱਲ ਰਹੀ ਹੈ।ਇਸ ਸਬੰਧੀ ਅੱਜ ਭਾਰਤ ਬੇਦੀ ਜਿਲ੍ਹਾ ਪ੍ਰਧਾਨ ਸਫਾਈ ਸੇਵਕ ਯੂਨੀਅਨ ਅਤੇ ਸਮੂਹ ਸਫਾਈ ਸੇਵਕਾਂ ਨੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਗੁੰਮਰਾਹ ਕਰਨ ਵਾਲੇ ਨੋਟੀਫੀਕੇਸ਼ਨ ਦੀ ਕਾਪੀਆਂ ਸਾੜੀਆਂ।
ਇਸ ਸਮੇਂ ਰਜੇਸ਼ ਜੰਝੋਟੜ ਜਨਰਲ ਸਕੱਤਰ ਸਫਾਈ ਮਜ਼ਦੂਰ ਯੂਨੀਅਨ, ਸ੍ਰੀਮਤੀ ਊਸ਼ਾ ਦੇਵੀ, ਅਜੀਤ ਕੁਮਾਰ ਸੀਨੀ. ਮੀਤ ਪ੍ਰਧਾਨ, ਸੁਰੇਸ਼ ਬਾਦੜ ਦਫਤਰ ਸਕੱਤਰ, ਰਜੇਸ਼ ਬਾਗੜੀ ਜੁਆਇੰਟ ਸਕੱਤਰ, ਰਮੇਸ਼ ਬਾਦੜ ਕੈਸ਼ੀਅਰ, ਰਜੇਸ਼ ਬੁੰਬਕ ਸਲਾਹਕਾਰ, ਓਮੀ ਦੇਵੀ ਮੁੱਖ ਸਲਾਹਕਾਰ, ਸੋਨੂੰ ਬੁੰਬਕ ਕੰਟਰੋਲੀ ਚੇਅਰਮੈਨ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …