Monday, December 23, 2024

ਡਾ. ਬਲਜੀਤ ਢਿੱਲੋਂ ਨਾਲ ਰਚਾਇਆ ਕਥਾ-ਸੰਵਾਦ

ਅੰਮ੍ਰਿਤਸਰ, 26 ਜੁਲਾਈ (ਦੀਪ ਦਵਿੰਦਰ ਸਿੰਘ) – ਸਾਹਿਤ, ਸਮਾਜ ਅਤੇ ਸਿਰਜਣਾ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਜਨਵਾਦੀ ਲੇਖਕ ਸੰਘ ਵਲੋਂ ਅਰੰਭੀ “ਲੇਖਕਾਂ ਸੰਗ ਸੰਵਾਦ” ਸਮਾਗਮਾਂ ਲੜੀ ਤਹਿਤ ਪੰਜਾਬੀ ਸਾਹਿਤਕਾਰ ਅਤੇ ਅੱਖਾਂ ਦੇ ਪ੍ਰਮੁੱਖ ਸਰਜਨ ਡਾ. ਬਲਜੀਤ ਢਿੱਲੋਂ ਨਾਲ ਕਥਾ-ਸੰਵਾਦ ਰਚਾਇਆ ਗਿਆ।
ਇਸ ਅਰਥ ਭਰਪੂਰ ਸਾਹਿਤਕ ਮਿਲਣੀ ਦਾ ਆਗਾਜ਼ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਕਰੋਨਾ ਮਾਹਾਂਮਾਰੀ ਕਰਕੇ ਆਪਸੀ ਸੰਵਾਦ ਅੰਦਰਲੀ ਖੜੋਤ ਨੂੰ ਤੋੜਨ ਲਈ ਅਜਿਹੀਆਂ ਮਿਲਣੀਆਂ ਸਾਹਿਤਕ ਅਤੇ ਸਮਾਜਿਕ ਸਰੋਕਾਰਾਂ ਲਈ ਲਾਹੇਵੰਦ ਹੁੰਦੀਆਂ ਹਨ।ਕਾਲਮ ਨਵੀਸ ਮਨਮੋਹਨ ਢਿੱਲੋਂ ਨੇ ਡਾ. ਬਲਜੀਤ ਢਿੱਲੋਂ ਨਾਲ ਆਪਣੀ ਦਹਾਕਿਆਂ ਪੁਰਾਣੀ ਦੋਸਤੀ ਦੇ ਹਵਾਲੇ ਨਾਲ ਦੱਸਿਆ ਕਿ ਸਾਹਿਤ ਬੰਦੇ ਨੂੰ ਸਮਾਜਿਕ ਜੀਵਨ ਜਾਚ ਵੀ ਸਿਖਾਉਂਦਾ ਹੈ।
                ਡਾ. ਬਲਜੀਤ ਢਿੱਲੋਂ ਨੇ ਆਪਣੀਆਂ ਪੁਸਤਕਾਂ `ਤੇਰਾਂ ਚਿਰਾਗ`, ਨੀਮ ਪਿਆਜ਼ੀ ਰੁੱਤ` ਅਤੇ `ਮਨਫੀ ਹੋਏ ਪਲ` ਨੂੰ ਕੇਂਦਰਿਤ ਕਰਕੇ ਕਿਹਾ ਕਿ ਉਹਨਾ ਆਪਣੇ ਡਾਕਟਰੀ ਕਿੱਤੇ ਅਤੇ ਸਾਹਿਤਕ ਜੀਵਨ ਸ਼ੈਲੀ ਨੂੰ ਕਦੀ ਵੀ ਰਲਗੱਡ ਨਹੀਂ ਹੋਣ ਦਿੱਤਾ।ਡਾ. ਮੋਹਨ ਬੇਗੋਵਾਲ ਨੇ ਕਿਹਾ ਕਿ ਡਾ. ਢਿੱਲੋਂ ਆਪਣੀਆਂ ਕਥਾ ਕਹਾਣੀਆਂ ਵਿੱਚ ਮਾਨਵੀ ਅਵਚੇਤਨ ਨੂੰ ਬਹੁਤ ਨੇੜਿਓਂ ਪਕੜਦੇ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …