ਅੰਮ੍ਰਿਤਸਰ, 11 ਨਵੰਬਰ (ਗੁਰਪ੍ਰੀਤ ਸਿੰਘ) – ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਸਤਬੀਰ ਸਿੰਘ ਨੇ ਦੱਸਿਆ ਹੈ ਕਿ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਪਹਿਲੇ ਤੇ ਦੂਜੇ ਦਰਜੇ ਦੇ ਵਿਦਿਆਰਥੀਆਂ ਦੀ ਧਾਰਮਿਕ ਪੀ੍ਰਖਿਆ 18 ਤੇ 19 ਨਵੰਬਰ ਨੂੰ ਲਈ ਜਾਵੇਗੀ।
ਇਥੋਂ ਜਾਰੀ ਪੈ੍ਰਸ ਨੋਟ ‘ਚ ਉਨ੍ਹਾਂ ਦੱਸਿਆ ਕਿ ਇਸ ਵਾਰ ਧਾਰਮਿਕ ਪ੍ਰੀਖਿਆ ‘ਚ ਪਹਿਲੇ ਦਰਜੇ ਲਈ 23369 ਤੇ ਦੂਸਰੇ ਦਰਜੇ ‘ਚ 24642, ਕੁਲ 48011 ਵਿਦਿਆਰਥੀ ਭਾਗ ਲੈਣਗੇ। ਇਸ ਸਬੰਧੀ ਪੰਜਾਬ ਦੇ ਵੱਖ-ਵੱਖ ਸਕੂਲਾਂ ‘ਚ 504 ਤੇ ਪੰਜਾਬ ਤੋਂ ਬਾਹਰਲੇ ਸੂਬੇ ਹਰਿਆਣਾ ‘ਚ 15, ਉਤੱਰਾਖੰਡ 12, ਉਤੱਰ-ਪ੍ਰਦੇਸ਼ 1, ਹਿਮਾਚਲ ਪ੍ਰਦੇਸ਼ 4, ਜੰਮੂ-ਕਸ਼ਮੀਰ 8, ਦਿੱਲੀ 7, ਰਾਜਸਥਾਨ ‘ਚ 2 ਸਮੇਤ ਪੂਰੇ ਭਾਰਤ ਵਿੱਚ 553 ਪ੍ਰੀਖਿਆ ਸੈਂਟਰ ਬਣਾਏ ਗਏ ਹਨ। ਪ੍ਰੀਖਿਆ ਸੈਂਟਰਾਂ ਦੀ ਨਿਗਰਾਨੀ ਲਈ 564 ਸਟਾਫ ਮੈਂਬਰਾਂ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜੇ ਤੀਕ ਕਿਸੇ ਵਿਦਿਆਰਥੀ ਨੂੰ ਰੋਲ ਨੰਬਰ ਨਹੀਂ ਮਿਲਿਆ ਜਾਂ ਫਿਰ ਪ੍ਰੀਖਿਆ ਸਬੰਧੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਉਹ ਧਾਰਮਿਕ ਪ੍ਰੀਥਿਆ ਬ੍ਰਾਂਚ ਦੇ ਅਧਿਕਾਰੀਆਂ ਨਾਲ 98148-98263 ਅਤੇ 98144-10361 ਮੋਬਾਇਲ ਨੰਬਰਾਂ ਤੇ ਤੁਰੰਤ ਸੰਪਰਕ ਕਰਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …