ਅੰਮ੍ਰਿਤਸਰ, 17 ਨਵੰਬਰ (ਸੁਖਬੀਰ ਸਿੰਘ) – ਹਲਕਾ ਪੂਰਬੀ ਦੀ ਵਾਰਡ ਨੰ: 47 ਦੇ ਇਲਾਕਾ ਗੇਟ ਮਹਾਂ ਸਿੰਘ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਲਗਵਾਏ ਗਏ ਨਵੇਂ ਟਿਊਬਵੈਲ ਦਾ ਉਦਘਾਟਨ ਸਾਬਕਾ ਵਿਧਾਇਕਾ ਡਾ. ਨਵਜੋਤ ਕੋਰ ਸਿੱਧੂ ਅਤੇ ਜਿਲ੍ਹਾ ਪ੍ਰਧਾਨ ਅਤੇ ਕੋਂਸਲਰ ਮੈਡਮ ਜਤਿੰਦਰ ਕੋਰ ਸੋਨੀਆ ਵਲੋਂ ਸਾਂਝੇ ਤੋਰ ‘ਤੇ ਕੀਤਾ ਗਿਆ।ਮੈਡਮ ਸਿੱਧੂ ਨੇ ਇਸ ਸਮੇਂ ਕਿਹਾ ਕਿ ਹਲਕਾ ਪੂਰਬੀ ਵਿੱਚ ਵਿਕਾਸ ਕਾਰਜ਼ ਜੰਗੀ ਪੱਧਰ ‘ਤੇ ਕਰਵਾਏ ਗਏ ਹਨ।ਹਲਕਾ ਪੂਰਬੀ ਦੀ ਸਾਰੀ ਟੀਮ ਲੋਕਾਂ ਨਾਲ ਕੀਤੇ ਵਾਅਦਿਆਂ ਲਈ ਵਚਨਬੱਧ ਹੈ।ਪ੍ਰਧਾਨ ਜਤਿੰਦਰ ਸੋਨੀਆ ਨੇ ਕਿਹਾ ਹਲਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਸਹਿਯੋਗ ਸਦਕਾ ਵਾਰਡ ਵਾਸੀਆਂ ਦੀ ਸਹੂਲਤ ਲਈ ਸਰਕਾਰੀ ਸਕੀਮਾਂ ਲੋਕਾਂ ਤੱਕ ਪੁੱਜਦਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ।
ਇਸ ਮੌਕੇ ਗੁਰਪ੍ਰਤਾਪ ਹੈਪੀ, ਆਸ਼ੂ ਸੋਨੀ, ਗੋਬਿੰਦ ਕੁਮਾਰ, ਰਾਜਾ ਗੁਲਾਬ ਸਿੰਘ, ਰਵੀ ਸ਼ੰਕਰ, ਦੀਪਕ ਸੇਠ, ਬਾਬਾ ਜੀ, ਕ੍ਰਿਸ਼ਨ, ਪੂਜਾ ਰਾਣੀ, ਮਮਤਾ ਰਾਣੀ ਤੇ ਰਵੀ ਬੱਬਰ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …