ਸੰਗਰੂਰ, 28 ਨਵੰਬਰ (ਜਗਸੀਰ ਲੌਂਗੋਵਾਲ) – ਇਲਾਕੇ ਦੀ ਮੰਨੀ ਪ੍ਰਮੰਨੀ ਸਿੱਖਿਆ ਸੰਸਥਾ ਅਕੇਡੀਆ ਵਰਲਡ ਸਕੂਲ ਸੁਨਮ ਵਿਖੇ ਅੱਜ ਤੀਜੀ ਸਾਲਾਨਾ ਅਥਲੈਟਿਕਸ ਮੀਟ 2021-2022 ਦਾ ਸਫਲ ਆਯੋਜਨ ਕੀਤਾ ਗਿਆ। ਇਸ ਸਮੇ ਮੁੱਖ ਮਹਿਮਾਨ ਐਸ.ਡੀ.ਐਮ ਸੁਨਾਮ ਜਸਪ੍ਰੀਤ ਸਿੰਘ, ਗੈਸਟ ਆਫ ਆਨਰ ਸ੍ਰੀਮਤੀ ਦੀਪਤੀ ਗੋਇਲ, ਗੈਸਟ ਆਫ ਆਨਰ ਅਮਨਦੀਪ ਸਿੰਘ ਐਸ.ਐਚ.ਓ ਸੁਨਾਮ ਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. ਸ੍ਰੀਮਤੀ ਰਮਨਦੀਪ ਕੌਰ ਨੇ ਸ਼ਿਰਕਤ ਕੀਤੀ।ਅਥਲੈਟਿਕਸ ਦੇ ਵੱਖ-ਵੱਖ ਮੁਕਾਬਲੇ ਜਿਨ੍ਹਾਂ ਵਿੱਚ 100 ਮੀਟਰ ਰੇਸ,200 ਮੀਟਰ ਰੇਸ, ਹਰਕੁਲੀਸ ਰੇਸ, 400 ਮੀਟਰ ਰੇਸ, ਕਮਾਂਡੋ ਕਰਾਸ ਰੇਸ, ਲੌਂਗ ਜੰਪ, ਸ਼ਾਟਪੁੱਟ, ਰਿਲੇਅ ਰੇਸ, ਜਿਮਨਾਸਟਿਕ ਤੇ ਫਨ ਰੇਸ ਆਦਿ ਕਰਵਾਏ।ਇਨ੍ਹਾਂ ਮੁਕਾਬਲਿਆਂ ਦੌਰਾਨ ਬੈਸਟ ਅਥਲੀਟ ਕਲਾਸ 9 ਦਾ ਵਿਦਿਆਰਥੀ ਸ਼ਾਨਵੀਰ ਸਿੰਘ, ਬੈਸਟ ਅਥਲੀਟ ਕਲਾਸ 9 ਦੀ ਨੀਤਿਕਾ ਬੈਸਟ ਅਥਲੀਟ ਕਲਾਸ 7ਦਾ ਮਨਪ੍ਰੀਤ ਸਿੰਘ, ਬੈਸਟ ਅਥਲੀਟ ਕਲਾਸ 7 ਦੀ ਅਵਨੀਤ ਕੌਰ ਚੁਣੇ ਗਏ।ਜੇਤੂ ਖਿਡਾਰੀਆਂ ਨੂੰ ਐਸ.ਡੀ.ਐਮ ਸੁਨਾਮ ਜਸਪ੍ਰੀਤ ਸਿੰਘ ਐਸ.ਐਚ.ਓ ਅਮਨਦੀਪ ਸਿੰਘ, ਸਕੂਲ ਚੇਅਰਮੈਨ ਗਗਨਦੀਪ ਸਿੰਘ ਤੇ ਸਕੂਲ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ ।
ਇਸ ਮੌਕੇ ਵਿਦਿਆਰਥੀਆਂ ਦੇ ਮਾਪੇ ਅਤੇ ਇਲਾਕਾ ਵਾਸੀ ਵੱਡੀ ਗਿਣਤੀ ‘ਚ ਮਜ਼ੂਦ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …