ਲੋੜਵੰਦਾਂ ਦੇ ਇਲਾਜ ਲਈ ਹਰ ਹਫਤੇ ਲਗਾਏ ਜਾਣਗੇ ਮੈਡੀਕਲ ਕੈਂਪ-ਮਨਮੋਹਨ ਟੀਟੂ
ਅੰਮ੍ਰਿਤਸਰ, 23 ਨਵੰਬਰ (ਸੁਖਬੀਰ ਸਿੰਘ) – ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ਦੀ ਸਫਾਈ ਦਾ ਜਿੰਮਾ ਚੁੱਕਣ ਵਾਲੀ ਸਮਾਜ ਸੇਵੀ ਸੰਸਥਾ ਹੋਲੀ ਸਿਟੀ ਟਰੱਸਟ ਅੰਮ੍ਰਿਤਸਰ ਵਲੋਂ ਅੱਜ ਸਰਕਾਰੀ ਸੀਨ:ਸਕੈਡਰੀ ਸਕੂਲ ਚੌਕ ਲਛਮਣਸਰ ਵਿਖੇ ਸ਼ੂਰ ਹਸਪਤਾਲ ਦੇ ਸਹਿਯੋਗ ਨਾਲ ਇਕ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਸ਼ੂਗਰ, ਦਿਲ ਦੇ ਰੋਗਾਂ, ਜ਼ਨਾਨਾ ਰੋਗ, ਹੱਡੀਆਂ ਦੇ ਰੋਗ ਆਦਿ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦਾ ਮੈਡੀਕਲ ਚੈੱਕ ਅਪ ਕੀਤਾ। ਇਸ ਮੌਕੇ ਮਰੀਜ਼ਾਂ ਦੀ ਮੁਫ਼ਤ ਈ.ਸੀ.ਜੀ., ਟੈਸਟ ਤੇ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਲੀ ਸਿਟੀ ਟਰੱਸਟ ਦੇ ਪ੍ਰਧਾਨ ਤੇ ਕੌਂਸਲਰ ਮਨਮੋਹਨ ਸਿੰਘ ਟੀਟੂ ਨੇ ਸ਼ੂਰ ਹਸਪਤਾਲ ਦੇ ਐਮ.ਡੀ. ਡਾ:ਸੂਰਜ ਸੂਦ ਤੇ ਗਾਇਤਰੀ ਸ਼ੂਰ ਸਮੇਤ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹੋਲੀ ਸਿਟੀ ਟਰੱਸਟ ਵਲੋਂ ਹਰ ਹਫਤੇ ਸ਼ਹਿਰ ਵਿਚ ਲੋੜਵੰਦਾਂ ਦੇ ਇਲਾਜ ਲਈ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਣਗੇ।
ਇਸ ਦੌਰਾਨ ਕੌਂਸਲਰ ਮਨਮੋਹਨ ਸਿੰਘ ਟੀਟੂ ਵਲੋਂ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਕੀਤਾ। ਹੋਰਨਾ ਤੋਂ ਇਲਾਵਾ ਜਥੇ:ਪੂਰਨ ਸਿੰਘ ਮੱਤੇਵਾਲ ਸਕੱਤਰ ਜਨਰਲ ਅਕਾਲੀ ਜਥਾ, ਸ਼ਾਮ ਲਾਲ ਸਕੱਤਰ ਬੁਲਾਰੀਆ, ਰਜਿੰਦਰ ਸਿੰਘ ਬਿੱਟੂ, ਗੁਰਮਖਬੀਰ ਸਿੰਘ, ਰਵਿੰਦਰ ਸਿੰਘ ਭੱਲਾ, ਸਤਿੰਦਰਪਾਲ ਸਿੰਘ ਰਾਜੂ, ਮਾਨ ਸਿੰਘ, ਬਲਬੀਰ ਸਿੰਘ ਬਿਲਾ ਆਰੇ ਵਾਲਾ, ਵਿਪਨ ਮਹੰਤ, ਹਰਪ੍ਰੀਤ ਸਿੰਘ ਮੰਨੀ, ਗੁਰਬਖਸ਼ ਸਿੰਘ. ਮਨੀਸ਼ ਕੁਮਾਰ, ਸਵਿੰਦਰ ਸਿੰਘ ਵਸੀਕਾ, ਨਵਜੀਤ ਸਿੰਘ ਲੱਕੀ, ਕਰਨ ਕੁਮਾਰ ਆਦਿ ਮੌਜੂਦ ਸਨ।