ਅੰਮ੍ਰਿਤਸਰ 30 ਮਾਰਚ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਈਸ-ਚਾਂਸਲਰ, ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਨੇ ਅੱਜ ਇਥੇ ਜੀ.ਐਨ.ਡੀ.ਯੂ ਅਲੂਮਨੀ ਸੁਸਾਇਟੀ ਪੋਰਟਲ ਲਾਂਚ ਕੀਤਾ।ਇਸ ਪੋਰਟਲ ਦੁਆਰਾ ਭਾਰਤ ਵਿੱਚ ਸਥਿਤ ਸਾਬਕਾ ਵਿਦਿਆਰਥੀ, ਆਮ ਲੋਕ ਅਤੇ ਸੰਸਥਾਵਾਂ ਔਨਲਾਈਨ ਮੋਡ ਰਾਹੀਂ ਅਲੂਮਨੀ ਸੋਸਾਇਟੀ ਨੂੰ ਦਾਨ ਕਰ ਸਕਦੇ ਹਨ।ਵਾਈਸ-ਚਾਂਸਲਰ ਪ੍ਰੋ. ਸੰਧੂ ਨੇ ਕਿਹਾ ਕਿ ਇਸ ਯੋਗਦਾਨ ਦੀ ਵਰਤੋਂ ਪਛੜੇ ਵਿਦਿਆਰਥੀਆਂ ਦੀ ਸਹਾਇਤਾ, ਲੈਕਚਰ ਸੀਰੀਜ਼ ਆਯੋਜਿਤ ਕਰਨ, ਖੋਜ਼ ਪ੍ਰੋਜੈਕਟਾਂ ਨੂੰ ਚਲਾਉਣ ਅਤੇ ਯੂਨੀਵਰਸਿਟੀ ‘ਚ ਨਵਾਂ ਬੁਨਿਆਦੀ ਢਾਂਚਾ ਬਣਾਉਣ ਲਈ ਕੀਤੀ ਜਾਵੇਗੀ।
ਪ੍ਰੋ. ਕਰਨਜੀਤ ਸਿੰਘ ਕਾਹਲੋਂ ਰਜਿਸਟਰਾਰ, ਪ੍ਰੋ. ਸਰਬਜੋਤ ਸਿੰਘ ਬਹਿਲ ਓ.ਐਸ.ਡੀ (ਵਾਈਸ-ਚਾਂਸਲਰ ਦਫ਼ਤਰ), ਪ੍ਰੋ. ਅਤੁਲ ਖੰਨਾ, ਡੀਨ ਅਲੂਮਨੀ, ਡਾ. ਰਾਜੇਸ਼ ਕਾਲੀਆ, ਡਿਪਟੀ ਰਜਿਸਟਰਾਰ (ਵਿੱਤ), ਰਮੇਸ਼ ਆਹਲੂਵਾਲੀਆ, ਸਲਾਹਕਾਰ (ਕਾਲਜਾਂ), ਸੈਂਟਰ ਫਾਰ ਆਈ.ਟੀ ਸਲਿਊਸ਼ਨ ਤੋਂ ਤੀਰਥ ਸਿੰਘ ਅਤੇ ਭੁਪਿੰਦਰ ਸਿੰਘ ਆਨਲਾਈਨ ਪੋਰਟਲ ਦੇ ਉਦਘਾਟਨ ਸਮਾਰੋਹ ਦੌਰਾਨ ਮਜ਼ੂਦ ਸਨ।
ਪ੍ਰੋ. ਅਤੁਲ ਖੰਨਾ ਨੇ ਕਿਹਾ ਕਿ ਯੂਨੀਵਰਸਿਟੀ ਦੀ ਅਲੂਮਨੀ ਸੋਸਾਇਟੀ ਰਜਿਸਟਰਾਰ ਆਫ਼ ਸੋਸਾਇਟੀਜ਼ ਨਾਲ ਰਜਿਸਟਰ ਹੈ ਅਤੇ ਅਲੂਮਨੀ ਸੋਸਾਇਟੀ ਨੂੰ ਦਾਨ ਕਰਨ ਵਾਲਿਆਂ ਨੂੰ ਇਨਕਮ ਟੈਕਸ ਐਕਟ ਦੀ ਧਾਰਾ 80 ਜੀ ੇ ਤਹਿਤ ਟੈਕਸ ਛੋਟ ਲਾਭ ਵੀ ਮਿਲੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …