ਅੰਮ੍ਰਿਤਸਰ 30 ਮਾਰਚ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਦਿੱਲੀ ਫਾਰਮਾਸਿਊਟੀਕਲ ਸਾਇੰਸ ਐਂਡ ਰਿਸਰਚ ਯੂਨੀਵਰਸਿਟੀ ਨਵੀਂ ਦਿੱਲੀ ਦੇ ਵਾਈਸ ਚਾਂਸਲਰ ਪ੍ਰੋ. ਰਮੇਸ਼ ਕੇ ਗੋਇਲ ਨੂੰ ਫਾਰਮਾਸਿਊਟੀਕਲ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਜਸਵੰਤ ਸਿੰਘ ਰਾਏ ਮੈਮੋਰੀਅਲ ਲੈਕਚਰਸ਼ਿਪ ਐਵਾਰਡ 2022 ਪ੍ਰਦਾਨ ਕੀਤਾ ਹੈ।ਇਸ ਪੁਰਸਕਾਰ ਵਿਚ ਇਕ ਉੱਕਰੀ ਤਖ਼ਤੀ ਅਤੇ 25,000 ਰੁਪਏ ਦਾ ਨਕਦ ਇਨਾਮ ਸ਼ਾਮਲ ਹੈ।
ਪ੍ਰੋ. ਗੋਇਲ ਨੇ ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਵੱਲੋਂ ਕਰਵਾਏ ਜਸਵੰਤ ਸਿੰਘ ਰਾਏ ਮੈਮੋਰੀਅਲ ਲੈਕਚਰਸ਼ਿਪ ਐਵਾਰਡ 2022 ਸਮਾਗਮ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਸਾਇੰਸਜ਼ ਦੀ ਫੈਕਲਟੀ ਵਲੋਂ ਇਹ ਐਵਾਰਡ ਪ੍ਰਾਪਤ ਕੀਤਾ।ਪ੍ਰੋਫੈਸਰ ਗੋਇਲ ਨੇ ਆਊਟਕਮ ਐਂਡ ਪਰੋਡਕਟ ਬੇਸਡ ਟਰਾਂਸੇਸ਼ਨਲ ਰਿਸਰਚ ਵਿਸ਼ੇ `ਤੇ ਭਾਸ਼ਣ ਵਿਸ਼ੇ `ਤੇ ਪੁਰਸਕਾਰ ਭਾਸ਼ਣ ਵੀ ਦਿੱਤਾ।
ਇਸ ਸਮਾਗਮ ਦੀ ਪ੍ਰਧਾਨਗੀ ਡੀਨ ਅਕਾਦਮਿਕ ਮਾਮਲੇ ਪ੍ਰੋ. ਹਰਦੀਪ ਸਿੰਘ ਨੇ ਕੀਤੀ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਅਕਾਦਮਿਕ ਅਤੇ ਖੋਜ ਵਿੱਚ ਉਤਮਤਾ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਸਲਾਹ ਦਿੱਤੀ।ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਬਲਬੀਰ ਸਿੰਘ, ਮੁੱਖੀ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਵਾਈਸ ਚਾਂਸਲਰ ਨਾਲ ਜਾਣ-ਪਛਾਣ ਕਰਵਾਈ।
ਇਸ ਤੋਂ ਪਹਿਲਾਂ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ, ਸੀਨੀਅਰ ਪ੍ਰੋਫੈਸਰ ਨੇ ਆਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ ਅਤੇ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਪ੍ਰੋ. ਅਵਿਨਾਸ਼ ਕੌਰ ਨਾਗਪਾਲ, ਨੋਡਲ ਅਫ਼ਸਰ ਸਰਦਾਰ ਜਸਵੰਤ ਸਿੰਘ ਰਾਏ ਲੈਕਚਰਸ਼ਿਪ ਐਵਾਰਡਜ਼ ਨੇ ਫੈਕਲਟੀ ਮੈਂਬਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਪ੍ਰੋ. ਖੇ.ਐਸ ਰਾਏ ਅਤੇ ਟਰੱਸਟ ਬਾਰੇ ਜਾਣੂ ਕਰਵਾਇਆ। ਧੰਨਵਾਦ ਦਾ ਮਤਾ ਪ੍ਰੋ. ਸੁਭੀਤ ਜੈਨ ਨੇ ਪੇਸ਼ ਕੀਤਾ।ਇਸ ਮੌਕੇ ਡਾ. ਰਾਜਬੀਰ ਭੱਟੀ, ਡਾ. ਨੀਨਾ ਬੇਦੀ, ਡਾ. ਸਰਬਜੀਤ ਕੌਰ, ਡਾ. ਅੰਮ੍ਰਿਤ ਪਾਲ ਸਿੰਘ, ਫੈਕਲਟੀ ਮੈਂਬਰ ਅਤੇ ਲਾਈਫ ਸਾਇੰਸਜ਼ ਵਿਭਾਗਾਂ ਦੇ ਵਿਦਿਆਰਥੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …