ਅੰਮ੍ਰਿਤਸਰ, 25 ਨਵੰਬਰ (ਜਸਪਾਲ ਸਿੰਘ ਪਾਇਲਟ) – ਪੰਜਾਬ ਨਾਟਸ਼ਾਲਾ ਵਿਖੇ ਲਾਹੌਰ ਦੇ ਅਜੋਕਾ ਥੀਏਟਰ ਗਰੁੱਪ ਵੱਲੋਂ ਬੁੱਧਵਾਰ ਨੂੰ ਸ਼ਾਮ 6.30 ਵਜੇ ਪਾਕਿਸਤਾਨੀ ਨਾਟਕ ਬੁੱਲਾ ਦਾ ਮੰਚਨ ਕੀਤਾ ਜਾਵੇਗਾ।ਪ੍ਰਸਿੱਧ ਲੇਖਕ ਸ਼ਾਹਿਦ ਨਦੀਮ ਦੁਆਰਾ ਲਿਖਿਆ ਅਤੇ ਮਦੀਹਾ ਗੌਹਰ ਦੁਆਰਾ ਨਿਰਦੇਸ਼ਿਤ ਇਹ ਨਾਟਕ ਲੰਬੇ ਅਰਸੇ ਬਾਅਦ ਭਾਰਤ ਦੀ ਧਰਤੀ ਤੇ ਮੰਚਨ ਕੀਤਾ ਜਾ ਰਿਹਾ ਹੈ।ਇਸ ਤੋਂ ਪਹਿਲਾਂ ਇਹ ਨਾਟਕ ਅੰਮ੍ਰਿਤਸਰ, ਚੰਡੀਗੜ੍ਹ, ਦਿੱਲੀ ਸਮੇਤ ਕਈ ਰਾਜਾਂ ਅਤੇ ਜਿਲ੍ਹਿਆਂ ਵਿੱਚ ਮੰਚਨ ਕੀਤਾ ਜਾ ਚੁੱਕਾ ਹੈ।ਬਾਬਾ ਬੁੱਲੇਸ਼ਾਹ ਦੀਆਂ ਕਾਫੀਆਂ, ਕਲਮਾਂ ਅਤੇ ਜੀਵਨ ਦਰਸ਼ਨ ਨੂੰ ਲੈ ਕੇ ਤਿਆਰ ਕੀਤੇ ਇਸ ਨਾਟਕ ਵਿੱਚ ਦੋ ਦਰਜਨ ਤੋਂ ਵੱਧ ਕਲਾਕਾਰਾਂ ਨੇ ਕਿਰਦਾਰ ਨਿਭਾਏ ਹਨ।ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ ਨੇ ਦੱਸਿਆ ਕਿ ਬੁੱਲਾ ਨਾਟਕ ਨਾਟਕਾਂ ਵਿੱਚ ਮਾਸਟਰ ਪੀਸ ਮੰਨਿਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਨਾਟਸ਼ਾਲਾ ਥੀਏਟਰ ਦੇ ਜਰੀਏ ਅਮਨ-ਚੈਨ, ਆਪਸੀ ਸਾਂਝ ਅਤੇ ਭਾਈਚਾਰੇ ਨੂੰ ਲੈ ਕੇ ਕੰਮ ਕਰ ਰਹੀ ਹੈ ਅਤੇ ਇਹ ਪੇਸ਼ਕਾਰੀ ਵੀ ਉਸੇ ਕੜੀ ਦਾ ਹਿੱਸਾ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …