ਅੰਮ੍ਰਿਤਸਰ, 18 ਅਗਸਤ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸ਼ਕੂਲ ਦੇ ਵਿਦਿਆਰਥੀਆਂ ਨੇ ਸੂਬਾ ਪੱਧਰੀ ਟੇਬਲ ਟੈਨਿਸ ਪ੍ਰਤੀਯੋਗਿਤਾ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਪਹਿਲੇ ਅਤੇ ਚਾਰ ਤੀਜੇ ਇਨਾਮ ਪ੍ਰਾਪਤ ਕੀਤੇ।ਪ੍ਰਿੱੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ਦੂਜੀ ਪੰਜਾਬ ਟੇਬਲ ਟੈਨਿਸ ਪ੍ਰਤੀਯੋਗਿਤਾ ਦਾ ਆਯੋਜਨ 13 ਤੋਂ 15 ਅਗਸਤ ਨੂੰ ਚੰਡੀਗੜ੍ਹ ‘ਚ ਹੋਇਆ।ਜਿਸ ਵਿੱਚ 300 ਖਿਡਾਰੀਆਂ ਨੇ ਭਾਗ ਲਿਆ।ਉਮਰ ਵਰਗ ਅੰਡਰ-11 ‘ਚ ਨਮਿਸ਼ ਠਾਕੁਰ ਅਤੇ ਪਰੀਜਸਾ ਨੇ ਪਹਿਲਾ ਸਥਾਨ ਔਰ ਪਰਨੀਲ ਨੇ ਤੀਜ਼ਾ ਸਥਾਨ ਪ੍ਰਾਪਤ ਕਰਕੇ ਟਰਾਫੀ ਦੇ ਨਾਲ ਗਿਫਟ ਹੈਂਪਰ ਵੀ ਮਿਲਿਆ।ਉਮਰ ਵਰਗ ਅੰਡਰ-13 ‘ਚ ਪਰੀਜਸਾ ਔਰ ਗੁਰਨਾਜ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਟਰਾਫੀ ਤੇ 1000/- ਰੁਪਏ ਦਾ ਨਕਦ ਇਨਾਮ ਹਾਸਲ ਕੀਤਾ।ਉਮਰ ਵਰਗ ਅੰਡਰ-17 ‘ਚ ਕਾਯਨਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਟਰਾਫੀ ਸਮੇਤ 3000/- ਰੁਪਏ ਦਾ ਨਕਦ ਇਨਾਮ ਅਤੇ ਯਮਨ ਨੇ ਤੀਜ਼ਾ ਸਥਾਨ ਪ੍ਰਾਪਤ ਕਰ ਟਰਾਫੀ ਦੇ ਨਾਲ 1000/- ਰੁਪਏ ਪ੍ਰਾਪਤ ਕੀਤ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਭਵਿਖ ‘ਚ ਵੀ ਸਫਲਤਾ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਕੂਲ ਕਮੇਟੀ ਦੇ ਕੇ ਚਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਅਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵੀ ਡਿਦਿਆਰਥੀਆਂ ਨੂੰ ਵਧਾਈ ਦਿੱਤੀ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …