ਬਠਿੰਡਾ, 5 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਕੇਦਰ ‘ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੋ ਘੱਟ ਗਿਣਤੀ ਭਾਈਚਾਰੇ ਦੇ ਨੁਮਾਇਦਿਆਂ ਵੱਲੋ ਜਾਹਿਰ ਕੀਤੇ ਗਏ ਸ਼ੰਕੇ ਹੌਲੀ-ਹੌਲੀ ਸੱਚ ਹੋਣ ਲੱਗੇ ਹਨ ਬੀਤੇ ਦਿਨੀ ਪੰਜਾਬ ਚ ਗੁਰਦੁਆਰਾ ਸਾਹਿਬ ਵਿੱਚ ਹੋਈ ਅਗਨੀ ਕਾਂਡ ਤੋ ਬਾਅਦ ਹੁਣ ਦਿੱਲੀ ‘ਚ ਚਰਚ ਨੂੰ ਅੱਗ ਲਾਉਣ ਕਾਰਨ ਇਸਾਈ ਭਾਈਚਾਰੇ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।ਜਿਸ ਦੇ ਚਲਦਿਆਂ ਅੱਜ ਇਸਾਈ ਭਾਈਚਾਰੇ ਵੱਲੋ ਆਪਣੇ ਰੋਸ ਨੂੰ ਜਾਹਿਰ ਕਰਨ ਲਈ ਸਥਾਨਕ ਰੇਲਵੇ ਜੰਕਸ਼ਨ ਤੇ ਰੇਲ ਗੱਡੀਆਂ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਪ੍ਰਸ਼ਾਸ਼ਨ ਦੀ ਦਖਲ ਅੰਦਾਜ਼ੀ ‘ਤੇ ਉਹਨਾਂ ਵੱਲੋ ਰੇਲਵੇ ਜੰਕਸ਼ਨ ਤੋ ਆਪਣਾ ਧਰਨਾ ਸਮਾਪਤ ਕਰ ਠੰਢੀ ਸੜਕ ਤੇ ਮੋਜੂਦ ਚਰਚ ਵਿੱਚ ਇੱਕਤਰ ਹੋ ਗਏ।ਇਸਾਈ ਭਾਈਚਾਰੇ ਵਿੱਚ ਜਿਉਂ-ਜਿੳਂੁ ਇਸ ਘਟਨਾ ਬਾਰੇ ਪਤਾ ਲੱਗਦਾ ਗਿਆ ਤਾਂ ਉਹ ਸਥਾਨਕ ਚਰਚ ਵਿੱਚ ਇੱਕਤਰ ਹੋਣ ਲੱਗੇ ਜਿਸ ਕਰਕੇ ਪੁਲਿਸ ਪ੍ਰਸ਼ਾਸ਼ਨ ਵੱਲੋ ਸਥਾਨਕ ਸ਼ਹਿਰ ਦੇ ਲਗਭਗ ਸਾਰੇ ਥਾਣਿਆਂ ਦੇ ਇੰਚਾਰਜਾਂ ਨੂੰ ਫੋਰਸ ਸਮੇਤ ਪਹੁੰਚਣ ਦੀ ਹਦਾਇਤ ਕੀਤੀ ਗਈ।ਦਿੱਲੀ ਵਿਖੇ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਯੂਨਾਇਟਡ ਕ੍ਰਿਸਚੀਅਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜੌਰਜ ਸੀ ਮਸੀਹ ਨੇ ਦੱਸਿਆ ਕਿ 1 ਦਸੰਬਰ ਨੂੰ ਦਿਲਸ਼ਾਦ ਗਾਰਡਨ ਸਥਿਤ ਸੇਂਟ ਸਬਸੀਡਨ ਚਰਚ ਨੂੰ ਅਣਪਛਾਤੇ ਵਿਅਕਤੀਆਂ ਵੱਲੋ ਅੱਗ ਲਗਾ ਦਿੱਤੀ ਗਈ ਸੀ ਅਤੇ ਚਰਚ ਵਿੱਚ ਪਏ ਪਵਿੱਤਰ ਬਾਈਬਲ ਵੀ ਅੱਗ ਦੀ ਭੇਟ ਚੜ ਗਿਆ ਤੇ ਨਾਲ ਮਸੀਹ ਭਾਈਚਾਰੇ ਦੀਆਂ ਪਵਿੱਤਰ ਵਸਤਾਂ ਵੀ ਅੱਗ ਵਿੱਚ ਸੜ ਗਈਆਂ। ਚਰਚ ਦੇ ਫਰਨੀਚਰ ਸੜ ਕੇ ਸੁਆਹ ਹੋ ਗਿਆ ਜਦੋ ਇਸ ਘਟਨਾ ਸੰਬੰਧੀ ਦਿੱਲੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤਾਂ ਘਟਨਾ ਤੋ ਕਰੀਬ ਤਿੰਨ ਘੰਟੇ ਲੇਟ ਪਹੁੰਚੀ ਜਦੋ ਕਿ ਪੁਲਿਸ ਸਟੇਸ਼ਨ ਤੇ ਚਰਚ ਵਿਚਲੀ ਦੂਰੀ ਕੁੱਝ ਮਿੰਟਾਂ ਦੀ ਸੀ ਉਹਨਾਂ ਦੱਸਿਆ ਕੇਦਰ ਵਿੱਚ ਬਣੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੋ ਬਾਅਦ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਤੇ ਹਮਲਿਆਂ ਦੀ ਗਿਣਤੀ ਦਿਨ ਰਾਤ ਵੱਧ ਰਹੀ ਹੈ ਅਤੇ ਘੱਟ ਗਿਣਤੀ ਭਾਈ ਚਾਰੇ ਲੋਕ ਆਪਣੇ ਆਪ ਨੂੰ ਅਸੁਰਖਿਅਤ ਮਹਿਸੂਸ ਕਰਨ ਲੱਗੇ ਹਨ। ਉਹਨਾ ਕਿਹਾ ਕਿ ਉਕਤ ਚਰਚ ਨੂੰ ਅਗਨ ਭੇਟ ਕਰਨ ਵਾਲੇ ਸ਼ਰਾਸ਼ਤੀ ਅਨਸਰਾਂ ਖਿਲਾਫ ਸਖ਼ਤ ਤੋ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋ ਕੋਈ ਹੋਰ ਅਜਿਹੀ ਘਟਨਾ ਨਾ ਵਾਪਰ ਸਕੇ।ਇਸਾਈ ਭਾਈਚਾਰੇ ਦੇ ਨੁਮਾਇੰਦੇ ਜਦੋ ਆਪਣੇ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦੇਣ ਲਈ ਚਰਚ ਵਿਚੋ ਬਾਹਰ ਨਿੱਕਲੇ ਤਾਂ ਉਹਨਾਂ ਦੀ ਪੁਲਿਸ ਅਧਿਕਾਰੀਆ ਨਾਲ ਚੰਗੀ ਬਹਿਸ ਹੋਈ ਅਤੇ ਪੁਲਿਸ ਪ੍ਰਸ਼ਾਸ਼ਨ ਦੁਆਰਾ ਉਹਨਾਂ ਨੂੰ ਰੋਸ ਪ੍ਰਦਰਸ਼ਨ ਕਰਨ ਤੋ ਰੋਕਿਆ ਗਿਆ ਤੇ ਮੌਕੇ ਤੇ ਪਹੁੰਚੇ ਪ੍ਰਸ਼ਾਸ਼ਨਕ ਅਧਿਕਾਰਆਂ ਨੂੰ ਮਸੀਹ ਭਾਈਚਾਰੇ ਦੇ ਲੋਕਾਂ ਨੇ ਆਪਣਾ ਮੰਗ ਪੱਤਰ ਦਿੱਤਾ ਗਿਆ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …