Monday, July 14, 2025
Breaking News

12ਵਾਂ ਨੈਸ਼ਨਲ ਥੀਏਟਰ ਫੈਸਟੀਵਲ-ਮੋਹਾਲੀ ਦੀ ਟੀਮ ਨੇ ਪੇਸ਼ ਕੀਤਾ ਨਾਟਕ ‘ਇਕ ਹੋਰ ਗ਼ਦਰ’

PPN0812201415

ਅੰਮ੍ਰਿਤਸਰ, 08 ਦਸੰਬਰ (ਦੀਪ ਦਵਿੰਦਰ ਸਿੰਘ) – ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਵੱਲੋਂ ਚੱਲ ਰਹੇ 10 ਰੋਜ਼ਾ 12 ਵੇਂ ਰਾਸ਼ਟਰੀ ਰੰਗਮੰਚ ਉਤਸਵ ਦੇ ਤੀਜੇ ਦਿਨ ਪ੍ਰਸਿੱਧ ਡਰਾਮਾ ਡਾਇਰੈਕਟਰ ਡਾ. ਸਾਹਿਬ ਸਿੰਘ ਦੁਆਰਾ ਲਿਖਿਤ ਅਤੇ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਇਕ ਹੋਰ ਗ਼ਦਰ’ ਵਿਰਸਾ ਵਿਹਾਰ ਦੇ ਸz: ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਸਫਲਤਾਪੂਰਵਕ ਪੇਸ਼ ਕੀਤਾ ਗਿਆ। ਇਹ ਨਾਟਕ 1914 ਵਿੱਚ ਵਾਪਰੇ ਗ਼ਦਰ ਨੂੰ ਅੱਜ ਦੀ ਕਹਾਣੀ ਨਾਲ ਜੋੜਦਾ ਇਹ ਨਾਟਕ ਜਿਥੇ ਅਜੋਕੇ ਰਾਜਨੀਤਕ ਤੇ ਅਰਥਿਕ ਪ੍ਰਬੰਧ ਦਾ ਵਿਸ਼ਲੇਸ਼ਣ ਕਰਦਾ ਹੈ, ਉਥੇ ਇਤਿਹਾਸ ਘਟਨਾਵਾਂ ਵੀ ਪੇਸ਼ ਕਰਦਾ ਹੈ। ਪੰਜਾਬੀਆਂ ਦਾ ਆਜ਼ਾਦੀ ਲਈ ਘੋਲ ਪੇਸ਼ ਕਰਦਾ ਹੈ ਜੋ ਵਿਦੇਸ਼ ਜਾ ਰਿਹਾ ਹੈ ਪਰ ਜਿਵੇਂ ਹੀ ਗ਼ਦਰੀ ਸ਼ਹੀਦਾਂ ਨਾਲ ਵਾਰਾਤਾਲਾਪ ਵਿੱਚ ਪੈਂਦਾ ਹੈ ਤਾਂ ਤਬਦੀਲੀ ਮਹਿਸੂਸ ਕਰਦਾ ਹੈ ਅਤੇ ਇੱਕ ਹੋਰ ਗ਼ਦਰ ਦਾ ਐਲਾਨ ਕਰਦਾ ਹੈ। ਗ਼ਦਰ ਲਹਿਰ ਦੀ ਪ੍ਰਸੰਗਿਕਤਾ ਬਾਰੇ ਉਠਾਏ ਜਾ ਰਹੇ ਸਵਾਲਾਂ ਦੇ ਜਵਾਬ ਵੀ ਨਾਟਕ ਬਾਖੂਬੀ ਦਿੰਦਾ ਹੈ ਤੇ ਬਹੁਕੌਮੀ ਕੰਪਨੀਆਂ ਦੀ ਤੁਲਨਾਂ ਈਸਟ ਇੰਡਿਆ ਕੰਪਨੀ ਨਾਲ ਕਰਕੇ ਮਹੱਤਵਪੂਰਨ ਸਵਾਲ ਖੜਾ ਕਰਦਾ ਹੈ ਕਿ ਅਸੀਂ ਸੱਚੀ ਅਜ਼ਾਦੀ ਮਾਣ ਰਹੇ ਹਾਂ। ਡੇਢ ਘੰਟੇ ਦਾ ਇਹ ਨਾਟਕ ਪੂਰੀ ਸਦੀ ਦੇ ਆਰ-ਪਾਰ ਫੈਲਿਆ ਹੋਇਆ ਹੈ। ਇਸ ਨਾਟਕ ਵਿੱਚ ਅਭੈ, ਜਸਵੀਰ ਸਿੰਘ, ਗੁਰੀ ਸਿੰਘ, ਨੇਹਾ ਪ੍ਰੀਤ ਕੌਰ, ਸੁਰਿੰਦਰ ਸਿੰਘ, ਮਨਦੀਪ ਸਿੰਘ ਮਨੀ, ਬਨਿੰਦਰਜੀਤ ਸਿੰਘ, ਵਿਨੋਦ ਕੁਮਾਰ, ਮਲੀਕਾ ਸਿੰਘ ਨੇ ਆਪਣੀ ਦਮਦਾਰ ਅਦਾਕਾਰੀ ਬਾਖੂਬੀ ਨਾਲ ਨਿਭਾਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਐਸ. ਡੀ. ਐਮ-1 ਸ੍ਰੀ ਰੋਹਿਤ ਗੁੱਪਤਾ ਉਚੇਚੇ ਤੌਰ ਤੇ ਪਰਿਵਾਰ ਸਮੇਤ ਮੌਜੂਦ ਸਨ। ਇਸ ਮੌਕੇ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ, ਸਰਪ੍ਰਸਤ ਪ੍ਰਮਿੰਦਰਜੀਤ, ਜਨਰਲ ਸਕੱਤਰ ਜਗਦੀਸ਼ ਸਚਦੇਵਾ, ਜਸਵੰਤ ਸਿੰਘ ਜੱਸ, ਡਾ. ਪਰਮਿੰਦਰ, ਪਵਨਦੀਪ, ਭੂਪਿੰਦਰ ਸਿੰਘ ਸੰਧੂ, ਦੀਪ ਦਵਿੰਦਰ ਸਿੰਘ, ਗੁਰਤੇਜ ਮਾਨ ਆਦਿ ਵੱਡੀ ਗਿਣਤੀ ਵਿੱਚ ਨਾਟ ਪ੍ਰੇਮੀ ਹਾਜ਼ਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply