ਅੰਮ੍ਰਿਤਸਰ, 9 ਦਸੰਬਰ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵੱਲੋ ਚਲਾਏ ਜਾ ਰਹੇ ਕੁਦਰਤੀ ਆਫਤਾਂ ਤੇ ਪ੍ਰਬੰਧਨ ਵਿਸ਼ੇ ਤੇ ਕਰਵਾਏ ਜਾ ਰਹੇ ਤਿੰਨ ਹਫਤਿਆਂ ਦਾ ਰਿਫਰੈਸ਼ਰ ਕੋਰਸ ਅੱਜ ਇਥੇ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਿਖੇ ਸਪੰਨ ਹੋ ਗਿਆ। ਇਸ ਰਿਫਰੈਸ਼ਰ ਕੋਰਸ ਦਾ ਅੰਯੋਜਨ ਯੂਨੀਵਰਸਿਟੀ ਦੇ ਬੋਟਾਨੀਕਲ ਸਾਇੰਸਜ਼ ਅਤੇ ਇਨਵਾਇਰਮੈਂਟਲ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਕੋਰਸ ਵਿਚ ਦੇਸ਼ ਦੇ ਵੱਖ ਵੱਖ ਕੋਨਿਆਂ ਤੋ 25 ਅਧਿਆਪਕਾਂ ਨੇ ਭਾਗ ਲਿਆ।
ਨੈਸ਼ਨਲ ਇੰਸਟੀਚਿਊਟ ਆਫ਼ ਡੀਜਾਸਟਰ ਮੈਨੇਜ਼ਮੈਂਟ ਨਵੀਂ ਦਿੱਲੀ ਦੇ ਐਗਜੀਕਿਉਟਿਵ ਡਾਇਰੈਕਟਰ ਡਾ. ਸਤਿੰਦਰਾ ਨੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕੀਤੀ। ਡਾ. ਸਤਵਿੰਦਰਜੀਤ ਕੌਰ ਮੁਖੀ ਬੋਟਾਨੀਕਲ ਐਡ ਇਨਵਾਇਰਮੈਟ ਸਾਇੰਸ ਅਤੇ ਕੋਰਸ ਕੋਆਰਡੀਨੇਟਰ ਨੇ ਕੋਰਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਡਾ. ਅਵਿਨਾਸ਼ ਨਾਗਪਾਲ ਨੇ ਅਕਾਦਮਿਕ ਸਟਾਫ ਕਾਲਜ ਬਾਰੇ ਜਾਣਕਾਰੀ ਦਿੱਤੀ। ਪ੍ਰੋ ਅਮਰਜੀਤ ਸਿੰਘ ਭੰਵਰ ਨੇ ਮੁਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆ ਕਿਹਾ। ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਮੋਹਨ ਕੁਮਾਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਡਾ. ਸਤਿੰਦਰਾ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਅਜਿਹੇ ਕੋਰਸਾ ਦੀ ਅਜੋਕੇ ਮਾਹੌਲ ਵਿਚ ਬਹੁਤ ਸਾਰਥਿਕਤਾ ਹੈ। ਉਨ੍ਹਾਂ ਕਿਹਾ ਕਿ ਇਸ ਕੋਰਸ ਵਿਚ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਇਸ ਕੋਰਸ ਦੌਰਾਨ ਪ੍ਰਾਪਤ ਕੀਤੇ ਗਿਆਨ ਨੂੰ ਵੱਧ ਤੋ ਵੱਧ ਵਿਦਿਆਰਥੀਆਂ ਵਿਚ ਵੰਡਣਾ ਚਾਹੀਦਾ ਹੈ ਤਾਂ ਜ਼ੋ ਕੁਦਰਤੀ ਆਫਤਾਂ ਦਾ ਮੁਕਾਬਲਾ ਕਰਨ ਲਈੋ ਹਰ ਕੋਈ ਬਚਾਅ ਲਈ ਤਿਆਰ ਹੋ ਸਕੇ।ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਇਸ ਸਬੰਧ ਵਿਚ ਤਿਆਰ ਕਰਨ ਲਈ ਵੱਧ ਤੋ ਵੱਧ ਮੌਕ ਡਰਿੱਲਾਂ ਨਾਲ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।ਉਨ੍ਹਾਂ ਕੁਦਰਤੀ ਆਫਤਾਂ ਹੋਣ ਤੋ ਬਾਅਦ ਵੱਖ ਵੱਖ ਐਨ.ਜੀ.ਓ ਵੱਲੋ ਕੀਤੇ ਜਾ ਰਹੇ ਭਰਪੂਰ ਸੰਕੀਤੀ। ਇਸ ਕੋਰਸ ਨੂੰ ਸਫਲਤਾ ਪੂਰਵਿਕ ਪੂਰਾ ਕਰਨ ਵਾਲੇ ਅਧਿਆਪਕਾਂ ਨੂੰ ਵਿਭਾਗ ਵੱਲੋ ਸਰਟੀਫਿਕੇਟ ਵੀ ਦਿੱਤੇ ਗਏ।
Check Also
ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ
ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …