Thursday, July 18, 2024

ਸਲਾਈਟ ਵਿਖੇ 25ਵੀਂ ਸਲਾਨਾ ਕਨਵੋਕੇਸ਼ਨ ਦਾ ਆਯੋਜਨ

ਸੰਗਰੂਰ, 22 ਦਸੰਬਰ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਡੀਮਡ-ਟੂ-ਬੀ-ਯੂਨੀਵਰਸਿਟੀ ਲੌਂਗੋਵਾਲ ਦਾ 25ਵਾਂ ਸਲਾਨਾ ਕਨਵੋਕੇਸ਼ਨ ਸਮਾਰੋਹ ਸਥਾਨਕ ਮੇਨ ਆਡੀਟੋਰੀਅਮ ਹਾਲ ਵਿਚ ਮਨਾਇਆ ਗਿਆ।ਪ੍ਰੋ. ਡੀ.ਐਸ ਚੌਹਾਨ ਸਾਬਕਾ ਵਾਈਸ ਚਾਂਸਲਰ ਡਾ. ਏ.ਪੀ.ਜੇ ਅਬਦੁਲ ਕਲਾਮ ਟੈਕਨੀਕਲ ਯੂਨੀਵਰਸਿਟੀ ਲਖਨਊ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰੋ. ਰਾਜੀਵ ਆਹੂਜਾ ਡਾਇਰੈਕਟਰ, ਆਈ.ਆਈ.ਟੀ ਰੋਪੜ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।16 ਪੀ.ਐਚ.ਡੀ, 83 ਪੋਸਟ-ਗ੍ਰੈਜੂਏਟ ਅਤੇ 552 ਬੀ.ਈ ਡਿਗਰੀਆਂ ਤੋਂ ਇਲਾਵਾ 14 ਗੋਲਡ ਮੈਡਲ, 12 ਸਿਲਵਰ ਮੈਡਲ ਅਤੇ 12 ਮੈਰਿਟ ਸਰਟੀਫਿਕੇਟ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਗਏ।ਸ਼ੁਰੂਆਤ ਵਿਚ ਡੀਨ ਅਕਾਦਮਿਕ ਪ੍ਰੋ. ਜੇ.ਐਸ ਢਿੱਲੋਂ ਨੇ ਇਸ ਹਾਜ਼ਰ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।
ਪ੍ਰੋ. ਸ਼ੈਲੇਂਦਰ ਜੈਨ ਡਾਇਰੈਕਟਰ ਸਲਾਈਟ ਨੇ 2022 ਦੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਕੋਵਿਡ-19 ਦੇ ਕਾਰਨ ਬੇਮਿਸਾਲ ਹਾਲਤਾਂ ਵਿਚ ਆਪਣੀਆਂ ਡਿਗਰੀਆਂ ਪ੍ਰਾਪਤ ਕਰਨ ਤੇ ਵਧਾਈ ਦਿੱਤੀ।ਇਸ ਤੋਂ ਇਲਾਵਾ ਡਾਇਰੈਕਟਰ ਨੇ ਅਕਾਦਮਿਕ ਯੋਗਤਾਵਾਂ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਦੇ ਮਾਪਿਆਂ ਤੇ ਸਰਪ੍ਰਸਤਾਂ ਨੂੰ ਵਧਾਈ ਦਿੱਤੀ।ਉਹਨਾਂ ਨੇ ਸੰਸਥਾ ਦੀ ਸਲਾਨਾ ਰਿਪੋਰਟ 2022 ਪੇਸ਼ ਕੀਤੀ।ਆਪਣੇ ਕਨਵੋਕਸ਼ਨ ਸੰਬੋਧਨ ਵਿੱਚ ਪ੍ਰੋ. ਡੀ.ਐਸ ਚੌਹਾਨ ਨੇ ਡਿਗਰੀਆਂ ਅਤੇ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਪ੍ਰੋਗਰਾਮ ਦੀ ਸਮਾਪਤੀ ਰਜਿਸਟਰਾਰ ਦੇ ਧੰਨਵਾਦ ਨਾਲ ਹੋਈ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …