ਸੰਗਰੂਰ, 22 ਦਸੰਬਰ (ਜਗਸੀਰ ਲੌਂਗੋਵਾਲ) – ਡਿਪੂ ਹੋਲਡਰ ਯੂਨੀਅਨ ਨੇ ਸਰਕਾਰੀ ਅਨਾਜ਼ ਵੰਡਣ ਲਈ ਵਰਤੀਆਂ ਜਾ ਰਹੀਆਂ ਖਰਾਬ ਈ ਪੌਸ਼ ਮਸ਼ੀਨਾਂ ਤੁਰੰਤ ਬਦਲੇ ਜਾਣ ਦੀ ਮੰਗ ਕੀਤੀ ਹੈ।ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਮੰਗੀ ਨੇ ਦੱਸਿਆ ਕਿ ਡਿਪੂਆਂ ‘ਤੇ ਕਣਕ ਵੰਡਣ ਲਈ ਸਰਕਾਰ ਵਲੋਂ ਜੋ ਈ ਪੋਸ਼ ਮਸ਼ੀਨਾਂ ਦਿੱਤੀਆਂ ਗਈਆਂ ਹਨ, ਉਹ ਕਬਾੜ ਬਣ ਚੁੱਕੀਆਂ ਹਨ।ਜਿਆਦਾਤਰ ਬਲਾਕਾਂ ਵਿਚ ਦਰਜ਼ਨਾਂ ਡਿਪੂਆਂ ਪਿੱਛੇ ਮਹਿਜ਼ ਇਕ ਅੱਧ ਮਸ਼ੀਨ ਹੀ ਚਾਲੂ ਹਾਲਤ ਵਿੱਚ ਹੈ।ਉਨ੍ਹਾਂ ਦੀ ਹਾਲਤ ਵੀ ਇੰਨੀ ਮਾੜੀ ਹੈ ਕਿ ਸਾਰਾ ਸਾਰਾ ਦਿਨ ਸਿਰ ਖਪਾਈ ਕਰਕੇ ਵੀ ਕੁੱਝ ਪੱਲੇ ਨਹੀਂ ਪੈੰਦਾ।ਇਸ ਕਰਕੇ ਪ੍ਰਧਾਨ ਮੰਤਰੀ ਅੰਨ ਕਲਿਆਣ ਯੋਜਨਾ ਤਹਿਤ ਮੁਫ਼ਤ ਵੰਡੀ ਜਾਣ ਵਾਲੀ ਕਣਕ ‘ਤੇ ਕੱਟ ਲਾਏ ਜਾਣ ਕਾਰਨ ਕਾਰਡ ਧਾਰਕਾਂ ਵਿਚ ਪਹਿਲਾਂ ਕਣਕ ਲੈਣ ਲਈ ਡਿਪੂਆਂ ‘ਤੇ ਹਫੜਾ ਦਫੜੀ ਵਾਲਾ ਮਾਹੌਲ ਬਣ ਜਾਂਦਾ ਹੈ।ਇਸ ਕਾਰਨ ਕਾਰਡ ਧਾਰਕਾਂ ਤੇ ਡਿਪੂ ਹੋਲਡਰਾਂ ਦਰਮਿਆਨ ਅਕਸਰ ਝਗੜੇ ਹੋ ਜਾਂਦੇ ਹਨ।ਮਸ਼ੀਨਾਂ ਦੇ ਨਿਰੰਤਰ ਨਾ ਚੱਲਣ ਅਤੇ ਇਹਨਾਂ ਦੀ ਘਾਟ ਕਾਰਨ ਗਰੀਬ ਲੋਕਾਂ ਨੂੰ ਆਪਣੇ ਕੰਮ ਧੰਦੇ ਛੱਡ ਕੇ ਕਈ ਕਈ ਦਿਨ ਖੱਜ਼ਲ ਖੁਆਰ ਹੋਣਾ ਪੈਂਦਾ ਹੈ।ਉਨ੍ਹਾਂ ਉਕਤ ਮਸ਼ੀਨਾਂ ਨੂੰ ਬਦਲ ਕੇ ਡਿਪੂ ਹੋਲਡਰਾਂ ਨੂੰ ਆਧੁਨਿਕ ਈ ਪੌਸ਼ ਮਸ਼ੀਨਾਂ ਦਿੱਤੇ ਜਾਣ ਦੀ ਮੰਗ ਕੀਤੀ ਹੈ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …