Thursday, July 31, 2025
Breaking News

ਨਸ਼ੇ ਦੇ ਖਿਲਾਫ਼ ਪੰਜਾਬ ਪੁਲਿਸ-ਪਬਲਿਕ ਮੀਟਿੰਗ ਆਯੋਜਿਤ

ਨਸ਼ੇ ਦੇ ਖਿਲਾਫ਼ ਪੁਲਿਸ ਅਧਿਕਾਰੀ ਅਤੇ ਆਮ ਜਨਤਾ ਵਿਚਾਰ ਕਰਦੀ ਹੋਈ।  ਤਸਵੀਰ : ਜਸਵਿੰਦਰ ਸਿੰਘ ਜੱਸੀ
ਨਸ਼ੇ ਦੇ ਖਿਲਾਫ਼ ਪੁਲਿਸ ਅਧਿਕਾਰੀ ਅਤੇ ਆਮ ਜਨਤਾ ਵਿਚਾਰ ਕਰਦੀ ਹੋਈ।
ਤਸਵੀਰ : ਜਸਵਿੰਦਰ ਸਿੰਘ ਜੱਸੀ

ਬਠਿੰਡਾ, 15 ਦਸੰਬਰ (ਅਵਤਾਰ ਸਿੰਘ ਕੈਂਥ / ਜਸਵਿੰਦਰ ਸਿੰਘ ਜੱਸੀ) – ਬਠਿੰਡਾ ਜਿਲ੍ਹੇ ਦੇ ਨਵੇਂ ਐਸ ਐਸ ਪੀ ਇੰਦਰਮੋਹਨ ਸਿੰਘ ਭੱਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਥਾਣਾ ਸਦਰ ਪੁਿਲਸ ਦੀ ਤਰਫੋਂ ਨਸ਼ੇ ਦੇ ਖਿਲਾਫ਼ ਪਿੰਡਾਂ ਵਿਚ ਪੁਲਿਸ ਵਲੋਂ ਪੁਲਿਕ ਮੀਟਿੰਗਾਂ ਦਾ ਆਯੋਜਿਨ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਨਸ਼ੇ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਅਤੇ ਨਸ਼ੇ ‘ਤੇ ਨਕੇਲ ਕੱਸਣ ਦੇ ਲਈ ਲੋਕਾਂ ਦੇ ਸੁਝਾਅ ਪ੍ਰਾਪਤ ਕਰਨੇ ਹਨ। ਜਿਸ ਦੀ ਪਹਿਲੀ ਪਬਲਿਕ ਮਿਲਣ ਥਾਣਾ ਸਦਰ ਦੇ ਐਸ ਐਚ ਓ ਜਸਵੀਰ ਸਿੰਘ ਅਲੌਖ ਵਲੋਂ ਬੀੜ ਤਲਾਬ ਨੰਬਰ 1,2,3, ਅਤੇ 4 ਦੇ ਲੋਕਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਕ ਤਹਿਤ ਐਸ ਐਚ ਓ ਅਲੌਖ ਨੇ ਨਸ਼ੇ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਇਸ ਨੂੰ ਜੜ੍ਹੋਂ ਖ਼ਤਮ ਕਰਨ ਲਈ ਲੋਕਾਂ ਤੋਂ ਸਹਿਯੋਗ ਮੰਗਿਆ। ਉਨ੍ਹਾ ਨੇ ਆਮ ਜਨਤਕਾਂ ਨੂੰ ਆਪਣਾ ਮੋਬਾਇਲ ਨੰਬਰ ਦਿੰਦੇ ਹੋਏ ਕਿਹਾ ਕਿ ਅਗਰ ਨਸ਼ੇ ਪ੍ਰਤੀ ਕੋਈ ਸੂਚਨਾ ਮਿਲਦੀ ਹੈ ਤਾਂ ਉਹ ਤੁਰੰਤ ਇਸ ਨੰਬਰ ‘ਤੇ ਸੂਚਨਾ ਦੇਣ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਤਹਿਤ ਹੀ ਪਿੰਡ ਬੱਲੂਆਣਾ ਚੌਂਕੀ ਵਿਚ ਬੁਲਾਈ ਮੀਟਿੰਗ ਵਿਚ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਨਸ਼ੇ ਦੇ ਖਿਲਾਫ਼ ਇੱਕਜੁੱਟ ਹੋਣ। ਲੋਕਾਂ ਦੇ ਸਹਿਯੋਗ ਨਾਲ ਇਸ ਨਸ਼ੇ ਦੀ ਬੁਰਾਈ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਐਸ.ਐਚ. ਓ ਜਸਵੀਰ ਸਿੰਘ ਅਲੌਖ ਨੇ ਕਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਸਖ਼ਤੀ ਦੇ ਕਾਰਨ ਨਸ਼ੇ ਦਾ ਵਪਾਰ ਪਹਿਲਾਂ ਨਾਲੋਂ ਬਹੁਤ ਘੱਟ ਹੋ ਗਿਆ ਹੈ, ਲੋਕਾਂ ਦੇ ਸੁਝਾਅ ਕਾਰਨ ਇਹ ਵੀ ਹੈ ਕਿ ਪੁਲਿਸ ਇਕ ਦੋ ਮਹੀਨਿਆਂ ਵਿਚ ਪੁਲਿਸ -ਪਬਲਿਕ ਦੀ ਮੀਟਿੰਗ ਜਰੂਰ ਆਯੋਜਿਤ ਕਰੇ ਤਾਂ ਕਿ ਨਸ਼ੇ ਦੇ ਪ੍ਰਭਾਵ ਨੂੰ ਹੋਰ ਖ਼ਤਮ ਕੀਤਾ ਜਾ ਸਕੇ। ਇਸ ਮੌਕੇ ਡੀ ਐਸ ਪੀ ਜਸਪਾਲ ਸਿੰਘ ਅਲੌਖ ਨੇ ਕਿਹਾ ਕਿ ਪੁਲਿਸ ਸਮੇਂ ਸਮੇਂ ਨਸ਼ੇ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੀ ਰਹੇਗੀ ਅਤੇ ਇਸ ਤਰ੍ਹਾਂ ਦੀਆਂ ਮੀਟਿੰਗਾਂ ਦਾ ਦੌਰ ਵੀ ਜਾਰੀ ਰਹੇਗਾ ਤਾਂਕਿ ਪੁਲਿਸ ਅਤੇ ਪਬਲਿਕ ਦਾ ਤਾਲਮੇਲ ਹਮੇਸ਼ਾ ਹੀ ਬਣਿਆ ਰਹੇ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply