ਅੰਮ੍ਰਿਤਸਰ, 15 ਦਸੰਬਰ (ਜਗਦੀਪ ਸਿੰਘ ਸੱਗੂ) – ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਬਿਸ਼ੰਬਰ ਪੁਰਾ ਵਿੱਖੇ 21 ਦਸੰਬਰ ਨੂੰ ਕਰਵਾਏ ਜਾ ਰਹੇ ਰਾਜ ਪੱਧਰੀ ਮਨਾਏ ਜਾ ਰਹੇ ਸਮਾਗਮ ਸੰਬੰਧੀ ਅੱਜ ਆਲ ਇੰਡੀਆ ਸ਼ਡਿਉਲਡ ਕਾਸਟ ਫੈਡਰੇਸ਼ਨ ਦੇ ਅਹੁਦੇਦਾਰਾਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਨਾਲ ਮੁਲਾਕਾਤ ਕੀਤੀ।ਫੈਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਜਗਦੀਸ਼ ਕੁਮਾਰ ਜੱਗੂ ਤੇ ਦਲਿਤ ਨੇਤਾ ਜੰਗੀ ਲਾਲ ਕਹਿਰਾ ਨੇ ਮੰਤਰੀ ਗੁਲਜਾਰ ਸਿੰਘ ਰਣੀਕੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਡਿਊਲ ਕਾਸਟ ਫੈਡਰੇਸ਼ਨ ਤੇ ਦਲਿਤ ਭਾਈਚਾਰਾ ਇਸ ਰਾਜ ਪੱਧਰੀ ਸਮਾਗਮ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰੇਗਾ । ਇਸ ਸਮਾਗਮ ਸਬੰਧੀ ਪਿੰਡਾਂ ਤੇ ਸਹਿਰਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆ ਹਨ ਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਜਲਦ ਹੀ ਵਾਲਮੀਕਿ, ਮਜ੍ਹਬੀ ਤੇ ਰਵੀਦਾਸ ਭਾਈਚਾਰੇ ਦਾ ਇਕ ਵਿਸ਼ਾਲ ਸਮਾਗਮ ਵੀ ਕਰਵਾਇਆ ਜਾਵੇਗਾ, ਜਿਸ ਵਿੱਚ ਦਲਿਤ ਸਮਾਜ ਦੇ ਤਿੰਨੇ ਭਾਈਚਾਰੇ ਮਿਲ ਕੇ ਆਪਣੀ ਏਕਤਾ ਦਾ ਸਬੂਤ ਦੇਣਗੇ ।ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਵਾਲਮੀਕਿ, ਮਜ੍ਹਬੀ ਤੇ ਰਵੀਦਾਸ ਸਮਾਜ ਦੇ ਪ੍ਰਮੁੱਖ ਸੰਤ ਸ਼ਿਰਕਤ ਕਰਨਗੇ ਤੇ ਸਮਾਜ ਨੂੰ ਜੋੜਨ ਦੇ ਸੰਦੇਸ਼ ਦੇਣਗੇ।ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਨੂੰ ਦਲਿਤ ਸਮਾਜ ਵਲੋਂ ਸਿਰੋਪਾੳ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਹੋਰਨਾਂ ਤੋ ਇਲਾਵਾ ਕੀਮਤੀ ਲਾਲ, ਅਕਾਸ਼ ਮਲਹੋਤਰਾ, ਦਿਲਬਾਗ ਸਿੰਘ ਸਾਬੀ ਆਦਿ ਮੋਜੂਦ ਸਨ।
Check Also
ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ ‘ਤਣਾਅ ਨੂੰ ਕਾਬੂ ਕਰਨਾ’ ਵਿਸ਼ੇ ’ਤੇ ਪ੍ਰੋਗਰਾਮ ਸੰਪਨ
ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ …