Sunday, December 22, 2024

ਮਹਾਂਕਾਲੀ ਮੰਦਰ ਕਮੇਟੀ ਵਲੋਂ ਪ੍ਰਧਾਨ ਅਸ਼ੋਕ ਮਸਤੀ ਦਾ ਸਨਮਾਨ

ਸੰਗਰੂਰ, 24 ਮਾਰਚ (ਜਗਸੀਰ ਲੌਂਗੋਵਾਲ) – ਸ੍ਰੀ ਮਹਾਂਕਾਲੀ ਮੰਦਰ ਕਮੇਟੀ ਵਲੋਂ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਕਰਵਾਇਆ ਗਿਆ।ਇਸ ਧਾਰਮਿਕ ਪ੍ਰੋਗਰਾਮ ਸਬੰਧੀ ਮੰਦਰ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਲਾਕੇ ਦੀ ਸੱਖ ਸ਼ਾਂਤੀ ਲਈ ਕਰਵਾਏ ਗਏ ਸਪਤਾਹ ਗਿਆਨ ਯੱਗ ਵਿੱਚ ਇਲਾਕੇ ਦੇ ਸ਼ਰਧਾਲੂਾਂ ਨੇ ਕਾਫੀ ਗਿਣਤੀ ‘ਚ ਸ਼ਮੂਲੀਅਤ ਕੀਤੀ।ਪ੍ਰੋਗਰਾਮ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੀ ਧਰਮ ਪਤਨੀ ਸ੍ਰੀਮਤੀ ਸੀਮਾ ਗੋਇਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਉਨਾਂ ਆਖਿਆ ਕਿ ਸਨਾਤਨ ਧਰਮ ਵਿੱਚ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦਾ ਬਹੁਤ ਵੱਡਾ ਮਹੱਤਵ ਹੈ।ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਸ੍ਰੀ ਸ੍ਰੀ 1008 ਅਚਾਰੀਆ ਸਵਾਮੀ ਸ੍ਰੀ ਰਾਮ ਪ੍ਰਕਾਸ਼ ਵਰਿੰਦਾਬਨ ਵਾਲਿਆਂ ਨੇ ਮਧੁਰ ਆਵਾਜ ਵਿੱਚ ਕਥਾ ਕੀਰਤਨ ਕੀਤਾ।
ਇਸ ਧਾਰਮਿਕ ਪ੍ਰੋਗਰਾਮ ਵਿੱਚ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਲਹਿਰਾਗਾਗਾ ਦੇ ਪ੍ਰਧਾਨ ਅਤੇ ਪੱਤਰਕਾਰ ਅਸ਼ੋਕ ਮਸਤੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਮੰਦਿਰ ਕਮੇਟੀ ਪ੍ਰਧਾਨ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੰਦਿਰ ਕਮੇਟੀ ਵਲੋਂ ਵੱਖ-ਵੱਖ ਖੇਤਰਾਂ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੀਆਂ ਸਖਸ਼ੀਅਤਾਂ ਨੂੰ ਸਮੇਂ-ਸਮੇਂ ‘ਤੇ ਸਨਮਾਨਿਤ ਕੀਤਾ ਜਾਦਾ ਹੈ।ਪ੍ਰਧਾਨ ਅਸ਼ੋਕ ਮਸਤੀ ਨੇ ਪ੍ਰਧਾਨ ਸ਼ਰਮਾ ਅਤੇ ਸਮੁੱਚੀ ਮੰਦਿਰ ਕਮੇਟੀ ਦਾ ਧੰਨਵਾਦ ਕੀਤਾ।
ਇਸ ਮੌਕੇ ਰਮੇਸ਼ ਕੁਮਾਰ ਸ਼ਾਸਤਰੀ, ਦਵਿੰਦਰ ਸ਼ਰਮਾ ਨੀਟੂ, ਪੱਤਰਕਾਰ ਸੁਮੀਤ ਸ਼ਰਮਾ, ਆਪ ਦੇ ਸੀਨੀਅਰ ਆਗੂ ਨੰਦ ਲਾਲ ਨੰਦੂ, ਮੰਚ ਸੰਚਾਲਕ ਗੁਰਮੀਤ ਲਹਿਰਾਂ ਤੇ ਸਤੀਸ਼ ਗਰਗ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …