Monday, December 23, 2024

ਕਾਰਲ ਮਾਰਕਸ ਦਾ 205ਵਾਂ ਜਨਮ ਦਿਨ ਮਨਾਇਆ

ਸਮਰਾਲਾ, 6 ਮਈ (ਇੰਦਰਜੀਤ ਸਿੰਘ ਕੰਗ) – ਸਮਰਾਲਾ ਵਿਖੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਮਹਾਨ ਵਿਦਵਾਨ, ਫਿਲਾਸਫਰ, ਸਮਾਜਵਾਦੀ ਅਤੇ ਕ੍ਰਾਂਤੀਕਾਰੀ ਕਾਰਲ ਮਾਰਕਸ ਦਾ ਜਨਮ ਦਿਨ ਜੋਸ਼ੋ ਖਰੋਸ਼ ਨਾਲ ਵਾਰਡ ਨੰਬਰ 5 ਢਿਲੋਂ ਮੁਹੱਲਾ ਵਿਖੇ ਮਨਾਇਆ ਗਿਆ।ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਔਰਤਾਂ ਅਤੇ ਬੱਚੇ ਸ਼ਾਮਲ ਹੋਏ।ਇਸ ਸਮਾਗਮ ਦੀ ਪ੍ਰਧਾਨਗੀ ਕਾਮਰੇਡ ਭਜਨ ਸਿੰਘ ਸਾਬਕਾ ਪ੍ਰਧਾਨ ਨਗਰ ਪਾਲਿਕਾ ਨੇ ਕੀਤੀ।ਜਿਸ ਵਿੱਚ ਕਾਰਲ ਮਾਰਕਸ ਦੇ ਜੀਵਨ ਅਤੇ ਵਿਚਾਰਧਾਰਾ ਤੇ ਵਿਚਾਰ ਹੋਇਆ।ਜਿਸ ਵਿੱਚ ਦੁਨੀਆਂ ਭਰ ਅੰਦਰ ਜਮਾਤੀ ਲੁੱਟ, ਨਾ-ਬਰਾਬਰੀ, ਜ਼ੁਲਮ ਵਿਰੁੱਧ ਜੂਝਦੇ ਲੋਕਾਂ ਅਤੇ ਕਿਰਤ ਕਰਨ ਵਾਲਿਆਂ ਲਈ ਮਾਰਕਸ ਅੱਜ ਵੀ ਪ੍ਰੇਰਨਾ ਅਤੇ ਉਤਸ਼ਾਹ ਦਾ ਅਮੁੱਕ ਸੋਮਾ ਹੈ।ਜਿਸ ਦੀ ਅੱਜ ਦੇ ਯੁੱਗ ਵਿੱਚ ਬੜੀ ਸਾਰਥਕਿਤਾ ਹੈ।ਮਾਰਕਸਵਾਦ ਦੀ ਥਿਊਰੀ ਹਮੇਸ਼ਾਂ ਇਸ ਧਰਤੀ ਤੇ ਜ਼ਿੰਦਾ ਰਹੇਗੀ।
ਸਮਾਗਮ ਵਿੱਚ ਡਾ. ਹਰਜਿੰਦਰ ਪਾਲ ਸਿੰਘ ਸਮਰਾਲਾ, ਅਮਰਜੀਤ ਸਿੰਘ ਬਾਲਿਓਂ ਪ੍ਰਧਾਨ ਭ੍ਰਿਸ਼ਟਾਚਾਰ ਵਿਰੋਧੀ ਫਰੰਟ, ਮਾਸਟਰ ਬਿਹਾਰੀ ਲਾਲ ਸੱਦੀ ਸਰਪ੍ਰਸਤ ਪੰਜਾਬੀ ਸਾਹਿਤ ਸਭਾ ਸਮਰਾਲਾ, ਪੰਜਾਬੀ ਲੇਖਕ ਕਰਮ ਚੰਦ ਮੈਨੇਜਰ, ਮਾ. ਤਰਲੋਚਨ ਸਿੰਘ ਸਮਰਾਲਾ, ਮਾ. ਪੁਖਰਾਜ ਸਿੰਘ ਘੁਲਾਲ, ਸੁਖਪਾਲ ਸਿੰਘ, ਸਮਜੀਤ ਸਿੰਘ ਰਾਜੀ, ਜਸਵੀਰ ਸਿੰਘ, ਬਲਵੰਤ ਸਿੰਘ, ਰਾਜਿੰਦਰ ਮੱਟੂ, ਰਿਕਸ਼ਾ ਅਤੇ ਉਸਾਰੀ ਮਜ਼ਦੂਰ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …