Friday, July 4, 2025
Breaking News

ਭਵਨ ਨਿਰਮਾਣ ਵਰਕਰਜ਼ ਯੂਨੀਅਨ ਦੀ ਮੀਟਿੰਗ

ਖੁਜਾਲਾ, 20 ਦਸੰਬਰ (ਸਿਕੰਦਰ ਸਿੰਘ)- ਇੱਥੇ ਪਿੰਡ ਉਦੋਕੇ ਕਲਾ ਵਿਖੇ ਭਵਨ ਨਿਰਮਾਣ ਵਰਕਰਜ਼ ਯੂਨੀਅਨ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਇਲਾਕੇ ਦੇ ਮਿਸਤਰੀ ਮਜ਼ਦੂਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ, ਜਿਸ ਦੀ ਪ੍ਰਧਾਨਗੀ ਕਾਮਰੇਡ ਜੋਗਾ ਸਿੰਘ ਉਦੋਕੇ ਕਲਾਂ ਨੇ ਕੀਤੀ। ਇਸ ਮੀਟਿੰਗ ਨੂੰ ਸੰਬੋਧਨ ਯੂਨੀਅਨ ਦੇ ਜਿਲ੍ਹਾ ਸੈਕਟਰੀ ਕਾਮਰੇਡ ਜਗੀਰ ਸਿੰਘ ਸਰਜਾ ਤੇ ਹੋਰ ਬਲਾਰੀਆ ਨੇ ਕੀਤੀ।ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰ ਮਹਿੰਗਾਈ ਨੇ ਗਰੀਬ ਆਦਮੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਅਤੇ ਉਸਨੂੰ ਦੋ ਡੰਗ ਦੀ ਰੋਟੀ ਕਮਾ ਕੇ ਵੀ ਖਾਣੀ ਔਖੀ ਹੋ ਗਈ ਹੈ।ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰ ਬਿਲਡਿੰਗ ਮਟੀਰੀਅਲ ਰੇਤ ਬਜ਼ਰੀ ਕੁੱਝ ਘੜਮੱਲ ਚੋਧਰੀਆਂ ਦੇ ਹੱਥਾਂ ਵਿੱਚ ਹੋਣ ਕਰਕੇ ਏਨਾ ਮਹਿੰਗਾ ਹੈ, ਜਿਸ ਦੇ ਸਿੱਟੇ ਵਜੋਂ ਉਸਾਰੀ ਕੰਮ ਸਾਰੇ ਬੰਦ ਪਏ ਹਨ ਅਤੇ ਦੂਜੇ ਪਾਸੇ ਮਹਿੰਗਾਈ ਨੇ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ।ਉਨ੍ਹਾਂ ਹੋਰ ਬੋਲਦਿਆਂ ਕਿਹਾ ਕਿ ਅੱਜ ਥਾਣਿਆਂ, ਕਚਿਹਰੀਆਂ, ਬਲਾਕਾਂ, ਤਹਿਸੀਲਾਂ, ਸਰਕਾਰੀ ਤੇ ਗੈਰ ਸਰਕਾਰੀ ਦਫਤਰਾਂ ਵਿੱਚ ਵੀ ਆਮ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਜਾਂਦਾ ਹੈ। ਯੂਨੀਅਨ ਦੇ ਆਗੂਆਂ ਨੇ ਇਲਾਕੇ ਦੇ ਮਿਸਤਰੀਆਂ, ਮਜ਼ਦੂਰਾਂ, ਕਾਰਪੇਂਟਰਾਂ, ਬਿਲਡਰਾਂ, ਸੈਨਟਰੀ ਬਿਲਡਿੰਗ ਨਾਲ ਸਬੰਧਤ ਲੋਕਾਂ ਨੂੰ ਬਿਨ੍ਹਾਂ ਭੇਦਭਾਵ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਲੋੜ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਿਸਤਰੀ ਸ਼ਮਿਤਾਰ ਸਿੰਘ, ਲਾਭ ਸਿੰਘ, ਸੁਖਵਿੰਦਰ ਸਿੰਘ, ਬੀਰ ਸਿੰਘ, ਗੁਰਮੁੱਖ ਸਿੰਘ, ਸੁਰਜੀਤ ਸਿੰਘ, ਪਲਵਿੰਦਰ ਸਿੰਘ, ਫੌਜੀ ਬੀਰ ਸਿੰਘ ਆਦਿ ਹਾਜ਼ਰ ਸਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply