ਛੇਹਰਟਾ, 20 ਦਸੰਬਰ (ਕੁਲਦੀਪ ਸਿੰਘ ਨੋਬਲ) ਇਸਲਾਮਾਬਾਦ (ਪਾਕਿਸਤਾਨ) ਦੀ ਅੱਤਵਾਦ ਵਿਰੋਧੀ ਸਪੈਸ਼ਲ ਅਦਾਲਤ ਵਲੋਂ ਭਾਰਤ ਦੇ 26ਫ਼11 ਦੇ ਮੁੱਖ ਦੋਸ਼ੀ ਜਕੀ ਊਰ ਰਹਿਮਾਨ ਲਖਵੀ ਨੂੰ ਦਿੱਤੀ ਗਈ ਜਮਾਨਤ ਦੀ ਭਾਰਤ ਵਿੱਚ ਵਿਰੋਧਤਾ ਜਾਰੀ ਹੈ। ਜਿਲਾ ਅਕਾਲੀ ਜਥਾ ਦਿਹਾਤੀ ਪ੍ਰਧਾਨ ਸਰਬਜੀਤ ਸੋਨੂੰ ਜੰਡਿਆਂਲਾ, ਵਰਕਿੰਗ ਕਮੇਟੀ ਮੈਂਬਰ ਦਿਲਬਾਗ ਸਿੰਘ ਵਡਾਲੀ, ਅਕਾਲੀ ਆਗੂ ਤਰਸੇਮ ਸਿੰਘ ਚੰਗਿਆਂੜਾ, ਇੰਡਸਟ੍ਰੀਅਲ ਅਸਟੇਟ ਦੇ ਉੱਪ ਪ੍ਰਧਾਨ ਦੀਪਕ ਸੂਰੀ, ਉੱਘੇ ਸਮਾਜ ਸੇਵਕ ਅਵਤਾਰ ਸਿੰਘ ਜਿਊਲਰਜ, ਅਕਾਲੀ ਆਗੂ ਹੀਰਾ ਸਿੰਘ ਪਿੰਡੋਰੀ, ਪੰਜਾਬੀ ਸਭਿਆਂਚਾਰ ਮੰਚ ਦੇ ਪ੍ਰਧਾਨ ਸਵਿੰਦਰ ਸਿੱਧੂ, ਸਤਬੀਰ ਸਿੰਘ ਸੱਤੀ, ਹੈਪੀ ਲਾਰੰਸ ਰੋਡ ਆਦਿ ਨੇ ਵੀ ਆਪਣਾ ਪ੍ਰਤੀਕ੍ਰਮ ਜਾਹਿਰ ਕਰਦਿਆਂ ਕਿਹਾ ਕਿ ਪਾਕਿਸਤਾਨ ਇਸ ਸਮੇਂ ਤਬਾਹੀ ਦੀਆਂ ਸਭ ਹੱਦਾਂ ਟੱਪ ਚੁੱਕਾ ਹੈ। ਉਨਾਂ ਕਿਹਾ ਕਿ ਕੱਟੜਪੰਥੀਆਂ ਤੇ ਵੱਖਵਾਦੀ ਤਾਕਤਾਂ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਨੂੰ ਹੁਣ ਜਿੱਥੇ ਆਪਣਿਆਂ ਤੋਂ ਮੂੰਹ ਦੀ ਖਾਣੀ ਪੈ ਰਹੀ ਹੈ, ਉੱਥੇ ਵਿਸ਼ਵ ਮੰਚ ਤੇ ਵੀ ਸ਼ਰਮਿੰਦਾ ਹੋਣਾ ਪੈ ਰਿਹਾ ਹੈ।ਭਾਰਤ ਸਮੇਤ ਦੁਨੀਆਂ ਦੇ ਕਈ ਹੋਰ ਦੇਸ਼ਾਂ ਵਿਚ ਅੱਤਵਾਦੀਆਂ ਸਰਗਰਮੀਆਂ ਕਾਰਨ ਲੋੜੀਂਦੇ ਪਾਕਿ ਬਾਸ਼ਿੰਦੇ ਅੱਤਵਾਦੀ ਤੇ ਲੱਸ਼ਕਰ-ਏ-ਤੋਇਬਾ ਦੇ ਆਪਰੇਸ਼ਨ ਕਮਾਂਡਰ ਨੂੰ ਜਮਾਨਤ ਦੇਣਾ ਪਾਕਿਸਤਾਨ ਵਾਸਤੇ ਚੰਗੀ ਗੱਲ ਨਹੀ।ਉਨਾਂ ਕਿਹਾ ਕਿ ਪੇਸ਼ਾਵਰ ਦੇ ਆਰਮੀ ਸਕੂਲ ਵਿਚ ਬੇਬਸ ਤੇ ਮਾਸੂਮ ਨੰਨੇ ਬੱਚਿਆਂ ਦੀ ਕਤਲੋਗਾਰਤ ਤੋਂ ਬਾਅਦ ਪਾਕਿ ਨੂੰ ਸਬਕ ਸਿੱਖਣਾ ਚਾਹੀਦਾ ਹੈ ਤੇ ਕੱਟੜਪੰਥੀ ਸੋਚ ਨੂੰ ਤਿਆਂਗ ਕੇ ਅੱਤ ਦੇ ਲੋੜੀਂਦੇ ਅਜਿਹੇ ਅੱਤਵਾਦੀ ਨੂੰ ਉਨਾਂ ਦੇਸ਼ਾਂ ਨੂੰ ਸੋਂਪ ਦੇਣੇ ਚਾਹੀਦੇ ਹਨ, ਜਿਸ ਮੁਲਕ ਵਿੱਚ ਉਨਾਂ ਖਿਲਾਫ ਮਾਮਲੇ ਦਰਜ ਹਨ ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …