Sunday, October 6, 2024

ਚੰਦਰਯਾਨ-3 ਨਾਲ ਪੁਲਾੜ ਟੈਕਨੋਲੋਜੀ ਦੇ ਸਰਦਾਰਾਂ ‘ਚ ਆਵੇਗਾ ਭਾਰਤ

ਭਾਰਤ ਨੇ ਚੰਦਰਮਾਂ ‘ਤੇ ਜਾਣ ਦੀ ਤਿਆਰੀ ਖਿੱਚ ਲਈ ਹੈ।ਇਸਰੋ ਨੇ ਇਸ ਸਬੰਧੀ ਬਿਆਨ ਦਿੱਤਾ ਹੈ ਕਿ ਚੰਦਰਯਾਨ 3 ਨੂੰ ਭੇਜਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਨੁਸਾਰ ਚੰਦਰਯਾਨ-3 ਨੂੰ ਜੁਲਾਈ ਵਿੱਚ ਚੰਦਰਮਾ `ਤੇ ਭੇਜਿਆ ਜਾਵੇਗਾ।ਇਸ ਦੀ ਲਾਂਚ ਵਿੰਡੋ 12 ਜੂਨ ਖੁੱਲ ਗਈ ਹੈ।
ਇਸ ਦੇ ਪੈਰਾਮੀਟਰ ਚੰਦਰਯਾਨ-2 ਵਾਲੇ ਹੀ ਹਨ।ਪਰ ਡਿਜ਼ਾਈਨ ਵਿੱਚ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ।ਚੰਦਰਯਾਨ-3 ਦੀ ਡਿਜ਼ਾਈਨਿੰਗ, ਤਕਨੀਕ ਅਤੇ ਇੰਜੀਨੀਅਰਿੰਗ ਚੰਦਰਯਾਨ-2 ਦੇ ਮੁਕਾਬਲੇ ਕਾਫੀ ਵੱਖਰੀ ਹੈ, ਜੋ ਇਸ ਨੂੰ ਪਿਛਲੇ ਮਿਸ਼ਨ ਨਾਲੋਂ ਵਧੀਆ ਤੇ ਉਨਤ ਬਣਾਉਂਦੀ ਹੈ।
ਇਸ ਤੋਂ ਪਹਿਲਾਂ ਵੀ ਭਾਰਤ ਨੇ ਦੋ ਚੰਦਰਯਾਨ ਚੰਦਰਮਾ ‘ਤੇ ਭੇਜੇ ਹਨ।ਚੰਦਰਯਾਨ-1 ਚੰਦਰਮਾਂ ਲਈ ਭਾਰਤ ਦਾ ਪਹਿਲਾ ਮਿਸ਼ਨ ਸੀ ਜੋ ਅਕਤੂਬਰ 2008 ਨੂੰ ਸ੍ਰੀ ਹਰੀ ਕੋਟਾ ਤੋਂ ਲਾਂਚ ਕੀਤਾ ਗਿਆ ਸੀ।ਇਸ ਦਾ ਮਕਸਦ ਚੰਦਰਮਾਂ ਬਾਰੇ ਜਾਣਕਾਰੀ ਲੈਣਾ ਅਤੇ ਉਥੋਂ ਦੇ ਰਸਾਇਣ-ਖਣਿਜਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਸੀ।ਇਸ ਨਾਲ ਦੁਨੀਆਂ ਨੂੰ ਬਹੁਤ ਵੱਡੀ ਪੁਸ਼ਟੀ ਹੋਈ ਸੀ ਕਿ ਚੰਦਰਮਾ ਉਤੇ ਪਾਣੀ ਹੈ।ਚੰਦਰਯਾਨ-1 ਦਾ ਮੂੰਨ ਇੰਪੈਕਟ ਪ੍ਰੋਬ ਆਪਣੇ ਆਖਰੀ ਵੇਲੇ ਜਿਸ ਥਾਂ ‘ਤੇ 14 ਨਵੰਬਰ 2008 ਨੂੰ ਟਕਰਾਇਆ ਸੀ, ਉਸ ਟੱਕਰ ਬਿੰਦੂ ਦਾ ਨਾਂ ਉਸ ਦਿਨ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਹੋਣ ਕਾਰਨ ਉਹਨਾਂ ਦੇ ਨਾਂ ‘ਤੇ ਰੱਖਿਆ ਗਿਆ ਸੀ।ਟਕਰਾਉਣ ਤੋਂ ਪਹਿਲਾਂ ਚੰਦਰਯਾਨ-1 ਆਰਬਿਟਰ ਦਾ ਮੂੰਨ ਇੰਸਪੈਕਟਰ ਪ੍ਰੋਬ ਨੇ ਚੰਦਰਮਾ ਦੀ ਧਰਤੀ ਤੇ ਭਾਰਤ ਦਾ ਤਿਰੰਗਾ ਲਹਿਰਾ ਦਿੱਤਾ ਸੀ
ਇਸ ਦੀ ਸਫ਼ਲਤਾ ਤੋਂ ਬਾਅਦ 22 ਜੁਲਾਈ 2019 ਨੂੰ ਸ੍ਰੀ ਹਰੀ ਕੋਟਾ ਤੋਂ ਹੀ ਚੰਦਰਯਾਨ-2 ਚੰਦਰਮਾ ਵੱਲ ਭੇਜਿਆ ਗਿਆ।ਇਸ ਦਾ ਮਕਸਦ ਚੰਦਰਮਾਂ ਦੇ ਉਸ ਹਿੱਸੇ ਬਾਰੇ ਜਾਣਕਾਰੀ ਹਾਸਲ ਕਰਨਾ ਸੀ, ਜਿਹੜਾ ਹਮੇਸ਼ਾਂ ਸਾਡੇ ਤੋਂ ਉਲਟ ਦਿਸ਼ਾ ਵੱਲ ਰਹਿੰਦਾ ਹੈ ਭਾਵ ਚੰਦਰਮਾ ਦਾ ਦੱਖਣੀ ਹਿੱਸਾ।ਇਸ ਹਿੱਸੇ ਬਾਰੇ ਦੁਨੀਆਂ ਦੇ ਉਨ੍ਹਾਂ ਦੇਸ਼ਾਂ ਨੂੰ ਵੀ ਕੋਈ ਖਾਸ ਜਾਣਕਾਰੀ ਨਹੀਂ, ਜਿਹੜੇ ਪਹਿਲਾਂ ਚੰਦਰਮਾ ਤੇ ਜਾ ਚੁੱਕੇ ਹਨ।ਇਸ ਦੇ ਰੋਵਰ ਨੇ ਚੰਦਰਮਾਂ ਦੀ ਧਰਤੀ ਉਤੇ ਚੱਲ ਕੇ ਮਿੱਟੀ ਅਤੇ ਚਟਾਨਾਂ ਦੇ ਸੈਂਪਲ ਇਕੱਠੇ ਕਰਕੇ ਉਸ ਨੂੰ ਪੜਚੋਲ ਕਰਨ ਲਈ ਸਾਨੂੰ ਧਰਤੀ ‘ਤੇ ਭੇਜਣਾ ਸੀ।ਪਰ ਤਕਨੀਕੀ ਖਰਾਬੀ ਦੇ ਕਾਰਨ ਇਹ ਆਖ਼ਰੀ ਮੌਕੇ ‘ਤੇ ਸੰਪਰਕ ਟੁੱਟ ਜਾਣ ਕਾਰਨ ਮਿਸ਼ਨ ਫ਼ੇਲ੍ਹ ਹੋ ਗਿਆ ਸੀ।ਪਰ ਫੇਰ ਵੀ ਜਾਂਦੇ ਜਾਂਦੇ ਸਾਨੂੰ ਕਾਫੀ ਜਾਣਕਾਰੀ ਦੇ ਗਿਆ।ਇਸਰੋ ਨੇ ਕਿਹਾ ਸੀ ਕਿ ਸਾਡਾ ਮਿਸ਼ਨ ਅਸਫਲ ਜਰੂਰ ਰਿਹਾ ਸੀ, ਪਰ ਔਰਬਿਟਰ ਅਜੇ ਵੀ ਸਾਨੂੰ ਡੇਟਾ ਦੇ ਰਿਹਾ ਹੈ।ਅਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਉਸ ਸਮੇਂ ਕੀ ਗਲਤ ਹੋਇਆ ਸੀ ਅਤੇ ਕੀ ਸਮੱਸਿਆ ਸੀ।ਚੰਦਰਯਾਨ-2 ਮਿਸ਼ਨ ਦੀ ਅਸਫਲਤਾ ਸੀ, ਜੋ ਇੱਕ ਸਾਫਟਵੇਅਰ ਗਲਤੀ ਦੇ ਕਾਰਨ ਹੋਈ ਸੀ।
ਹੁਣ ਭੇਜਿਆ ਜਾਣ ਵਾਲਾ ਚੰਦਰਯਾਨ-3 ਚੰਦਰਯਾਨ-2 ਦਾ ਇੱਕ ਫਾਲੋ-ਅੱਪ ਮਿਸ਼ਨ ਹੈ, ਜਿਸ ਨੇ ਚੰਦਰਮਾ ਦੀ ਸੱਤ੍ਹਾ `ਤੇ ਸੁਰੱਖਿਅਤ ਲੈਂਡਿੰਗ ਅਤੇ ਚੱਕਰ ਲਗਾਉਣ ਵਿੱਚ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ।ਇਸ ਵਿੱਚ ਲੈਂਡਰ ਅਤੇ ਰੋਵਰ ਦੀ ਸੰਰਚਨਾ ਸ਼ਾਮਲ ਹੈ।ਇਹ ਪ੍ਰੋਪਲਸ਼ਨ ਮੋਡੀਊਲ ਲੈਂਡਰ ਅਤੇ ਰੋਵਰ ਦੀ ਸੰਰਚਨਾ ਨੂੰ 100 ਕਿਲੋਮੀਟਰ ਚੰਦਰਮਾ ਦੀ ਔਰਬਿਟ ਤੱਕ ਲੈ ਜਾਵੇਗਾ।
ਚੰਦਰਯਾਨ-3 ਮਿਸ਼ਨ ਦਾ ਮੁੱਖ ਕਾਰਜ ਚੰਦਰਮਾ ਦੀ ਸਤ੍ਹਾ `ਤੇ ਸੁਰੱਖਿਅਤ ਅਤੇ ਨਰਮ ਲੈਂਡਿੰਗ ਦਾ ਪ੍ਰਦਰਸ਼ਨ ਕਰਨਾ, ਰੋਵਰ ਨੂੰ ਚੰਦਰਮਾ ਦੀ ਧਰਤੀ ‘ਤੇ ਚਲਾਉਣਾ ਅਤੇ ਕਈ ਵਿਗਿਆਨਕ ਪ੍ਰਯੋਗ ਕਰਨਾ ਹੈ।ਇਸ ਨਾਲ ਭਾਰਤ ਵੀ ਪੁਲਾੜ ਟੈਕਨੋਲੋਜੀ ਦੇ ਸਰਦਾਰਾਂ ਵਿੱਚ ਆ ਜਾਵੇਗਾ।ਇਸ ਮਿਸ਼ਨ ਨਾਲ ਚੰਦਰਮਾ ਬਾਰੇ ਅਥਾਹ ਜਾਣਕਾਰੀ ਮਿਲਣ ਦੀ ਉਮੀਦ ਹੈ।ਇਸ ਦੀ ਸਫਲਤਾ ਦੇ ਨਾਲ ਭਾਰਤ ਨੂੰ ਚੰਦਰਮਾ ਤੋਂ ਅੱਗੇ ਅਥਾਹ ਪੁਲਾੜ ਵਿੱਚ ਭੇਜੇ ਜਾਣ ਵਾਲੇ ਭਵਿੱਖੀ ਮਿਸ਼ਨਾਂ ਲਈ ਇੱਕ ਸਟੇਸ਼ਨ/ ਜ਼ਮੀਨ ਮਿਲ ਜਾਵੇਗੀ।ਆਓ ਇਸ ਦੀ ਸਫਲਤਾ ਦੀ ਕਾਮਨਾ ਕਰੀਏ।1806202302

ਸੰਜੀਵ ਝਾਂਜੀ
ਜਗਰਾਉਂ। ਮੋ – 80049 10000

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …