Friday, October 18, 2024

ਖ਼ਾਲਸਾ ਕਾਲਜ ਵਿਖੇ ‘ਸਾਇੰਸ ਐਸਪੋ-2023’ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 17 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਸਾਇੰਸਜ ਵਿਭਾਗ ਵਲੋਂ ਖੇਡ ਦਿਵਸ ਨੂੰ ਸਮਰਪਿਤ ‘ਸਾਇੰਸ ਐਸਪੋ-2023’ ਤਹਿਤ ਪ੍ਰੋਗਰਾਮ ਕਰਵਾਇਆ ਗਿਆ।ਇਸ ਸਮਾਗਮ ਦਾ ਮਕਸਦ ਵਿਦਿਆਰਥੀਆਂ ’ਚ ਸਰੀਰਕ ਅਤੇ ਖੇਡ ਗਤੀਵਿਧੀਆਂ ਦੇ ਹਿੱਸੇ ਵਜੋਂ ਸਿਹਤਮੰਦ ਮੁਕਾਬਲੇ ਲਈ ਉਤਸ਼ਾਹਿਤ ਕਰਨਾ ਸੀ।ਖੇਡ ਮੁਕਾਬਲੇ ਮੌਕੇ ਕ੍ਰਿਕੇਟ, ਰਿਲੇਅ ਦੌੜ, 100 ਮੀਟਰ (ਲੜਕੀਆਂ), 200 ਮੀਟਰ (ਲੜਕੇ), ਰਿਲੇਅ ਦੌੜ, ਸ਼ਤਰੰਜ, ਕੈਰਮ ਅਤੇ ਰੱਸਾਕਸ਼ੀ ਵਰਗੀਆਂ ਵੱਖ-ਵੱਖ ਸਾਇੰਸ ਸਟ੍ਰੀਮਾਂ ’ਚ ਲਗਭਗ 150 ਗ੍ਰੈਜੂਏਟ ਅਤੇ ਪੋਸਟ ਗ੍ਰੈਜ੍ਰਏਟ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਡੀਨ ਸਾਇੰਸਜ਼ ਅਤੇ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰਵਿੰਦਰ ਕੌਰ ਨੇ ਸਮਾਗਮ ’ਚ ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਡਾ. ਤਮਿੰਦਰ ਸਿੰਘ ਦਾ ਸਵਾਗਤ ਕੀਤਾ।ਡਾ. ਮਹਿਲ ਸਿੰਘ ਨੇ ਕਿਹਾ ਕਿ ਅਜਿਹੇੇ ਸਮਾਗਮ ਖੇਡਾਂ ਅਤੇ ਅਥਲੈਟਿਕਸ ਦੀ ਭਾਵਨਾ ਨੂੰ ਉਚਾ ਚੁੱਕਦੇ ਹਨ।ਡਾ. ਮਹਿਲ ਸਿੰਘ ਨੇ ਵੱਖ-ਵੱਖ ਖੇਡ ਮੁਕਾਬਲਿਆਂ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਖਿਡਾਰੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਡਾ. ਜਸਜੀਤ ਕੌਰ ਰੰਧਾਵਾ, ਡਾ. ਅਮਿਤ ਆਨੰਦ, ਕੋਆਰਡੀਨੇਟਰ ਡਾ. ਨਵਲਪ੍ਰੀਤ ਕੌਰ, ਡਾ. ਰਜਿੰਦਰਪਾਲ ਕੌਰ, ਡਾ. ਬਲਵਿੰਦਰ ਸਿੰਘ, ਡਾ. ਪਰਵਿੰਦਰ ਕੌਰ, ਡਾ. ਕਮਲਜੀਤ ਕੌਰ ਤੇ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।ਡਾ. ਹਰਵਿੰਦਰ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …