Friday, February 23, 2024

ਲੋਕ ਕਲਾ ਮੰਚ ਵਲੋਂ ਮਰਹੂਮ ਗਾਇਕ ਜਨਾਬ ਕੁਲਦੀਪ ਮਾਣਕ ਦੇ ਸਪੁੱਤਰ ਯੁਧਵੀਰ ਮਾਣਕ ਦਾ ਸਨਮਾਨ

ਸੰਗਰੂਰ, 5 ਦਸੰਬਰ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਪੰਜਾਬੀ ਗਾਇਕੀ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ ਦੀ 12ਵੀਂ ਬਰਸੀ ਉਨ੍ਹਾਂ ਦੀ ਲੁਧਿਆਣਾ ਵਾਲੀ ਰਿਹਾਇਸ਼ ‘ਤੇ ‘ ਮਨਾਈ ਗਈ।ਉਸਤਾਦ ਕੁਲਦੀਪ ਮਾਣਕ ਦੇ ਲਾਡਲੇ ਸ਼ਾਗਿਰਦ ਗਾਇਕ ਸੁਰਜੀਤ ਮਾਣਕ ਨੇ ਦੱਸਿਆ ਕਿ ਉਨਾਂ ਦੇ ਉਸਤਾਦ ਜਨਾਬ ਕੁਲਦੀਪ ਮਾਣਕ ਦੀ 12ਵੀਂ ਬਰਸੀ ਮੌਕੇ ਸੰਗੀਤ ਇੰਡਸਟਰੀ ਦੀਆਂ ਹਸਤੀਆਂ ਜਿਵੇਂ ਕਿ ਇੰਟਰਨੈਸ਼ਨਲ ਗਾਇਕ ਜੈਜੀ ਬੀ, ਗਾਇਕ ਅਤੇ ਗੀਤਕਾਰ ਪਾਲੀ ਦੇਤਵਾਲੀਆ, ਗਾਇਕ ਜਸਵੰਤ ਸੰਦੀਲਾ, ਹਾਕਮ ਬੱਖਤੜੀਵਾਲਾ ਕੌਮੀ ਪ੍ਰਧਾਨ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਪੰਜਾਬ, ਗਾਇਕਾ ਕੁਲਦੀਪ ਕੌਰ, ਗਾਇਕਾ ਅਮਰ ਨੂਰੀ ਪਤਨੀ ਮਰਹੂਮ ਗਾਇਕ ਜਨਾਬ ਸਰਦੂਲ ਸਿਕੰਦਰ, ਗਾਇਕ ਜੱਸ ਡਸਕਾ, ਜਗਦੀਸ਼ ਡਸਕਾ, ਮੰਚ ਸੰਚਾਲਕ ਕੁਲਵੰਤ ਉੱਪਲੀ ਸੰਗਰੂਰ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਅਤੇ ਗੀਤਕਾਰਾਂ ਨੇ ਆਪਣੇ ਵਿੱਛੜੇ ਸਾਥੀ ਜਨਾਬ ਕੁਲਦੀਪ ਮਾਣਕ ਨਾਲ ਬਿਤਾਏ ਗਏ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਗਾਇਕ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਇਸ ਸ਼ਰਧਾਂਜਲੀ ਸਮਾਗਮ ਦੌਰਾਨ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਲਹਿਰਾਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਸਤਾਦ ਜਨਾਬ ਕੁਲਦੀਪ ਮਾਣਕ ਦੇ ਲਾਡਲੇ ਸਪੁੱਤਰ ਗਾਇਕ ਯੁੱਧਵੀਰ ਮਾਣਕ ਨੂੰ ਸਨਮਾਨਿਤ ਕੀਤਾ।ਅੰਤ ‘ਚ ਗਾਇਕ ਯੁਧਵੀਰ ਮਾਣਕ ਅਤੇ ਸੁਰਜੀਤ ਮਾਣਕ ਨੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਵੱਖ-ਵੱਖ ਖੇਤਰ ਦੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।

Check Also

ਯੂਨੀਵਰਸਿਟੀ `ਚ ਡਾ. ਹਰਮਿੰਦਰ ਸਿੰਘ ਬੇਦੀ ਦੀ ਸਵੈ-ਜੀਵਨੀ “ਲੇਖੇ ਆਵਹਿ ਭਾਗ” ‘ਤੇ ਵਿਚਾਰ-ਗੋਸ਼ਟੀ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …