Wednesday, June 19, 2024

ਸਾਰਥੀ ਈ-ਆਟੋ (ਚੈਂਪੀਅਨ ਪੋਲੀ ਪਲਾਸਟ) ਨੂੰ ਈ-ਆਟੋ ਦੀ ਵਿਕਰੀ ਲਈ ਕੀਤਾ ਸੂਚੀਬੱਧ

ਅੰਮ੍ਰਿਤਸਰ, 5 ਦਸੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿੱਚ ਈ-ਆਟੋਆਂ ਦੀ ਵਿਕਰੀ ਲਈ ‘ਰਾਹੀ ਪ੍ਰੋਜੈਕਟ’ ਤਹਿਤ ਇੱਕ ਹੋਰ ਈ-ਆਟੋ ਕੰਪਨੀ ਨੇ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਨਾਲ ਸੂਚੀਬੱਧ ਕੀਤਾ ਗਿਆ ਹੈ।ਚੈਂਪੀਅਨ ਪੋਲੀ ਪਲਾਸਟ ਕੰਪਨੀ ਦੀ ਬੇਨਤੀ `ਤੇ ਆਪਣੇ ਈ-ਆਟੋ “ਸਾਰਥੀ” ਦੀ ਵਿਕਰੀ ਲਈ, ਸੀ.ਈ.ਓ ਤੇ ਕਮਿਸ਼ਨਰ ਨਗਰ ਨਿਗਮ ਰਾਹੁਲ ਨੇ ਕੰਪਨੀ ਨੂੰ ਅੰਮ੍ਰਿਤਸਰ ਵਿੱਚ ਆਪਣੇ ਈ-ਆਟੋ ਦੀ ਵਿਕਰੀ ਲਈ ਮਨਜ਼ੂਰੀ ਦੇ ਦਿੱਤੀ ਹੈ।ਜਿਸ ਨਾਲ ਈ-ਆਟੋਆਂ ਦੀ ਵਿਕਰੀ ਵਿੱਚ ਵਾਧਾ ਹੋਵੇਗਾ।ਇਸ ਤੋਂ ਪਹਿਲਾਂ ਈ-ਆਟੋ ਕੰਪਨੀਆਂ ਬਜਾਜ, ਅਤੁਲ, ਪਿਆਜੀਓ ਅਤੇ ਮਹਿੰਦਰਾ ਪਹਿਲਾਂ ਹੀ ਰਾਹੀ ਪ੍ਰੋਜੈਕਟ ਦੇ ਤਹਿਤ ਈ-ਆਟੋਆਂ ਦੀ ਵਿਕਰੀ ਲਈ ਨਾਲ ਸੂਚੀਬੱਧ ਹਨ।ਹੁਣ ਤੱਕ 600 ਤੋਂ ਉੱਪਰ ਈ-ਆਟੋ ਰਜਿਸਟਰਡ ਹੋ ਚੁੱਕੇ ਹਨ ਅਤੇ ਬਿਨਾਂ ਆਵਾਜ਼ ਅਤੇ ਹਵਾ ਪ੍ਰਦੂਸ਼ਣ ਦੇ ਸੜਕਾਂ `ਤੇ ਚੱਲ ਰਹੇ ਹਨ।
ਇਸੇ ਦੌਰਾਨ ਕਮਿਸ਼ਨਰ ਰਾਹੁਲ ਨੇ ਸਮੂਹ ਡੀਜ਼ਲ ਆਟੋ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ 31 ਦਸੰਬਰ 2023 ਤੋਂ ਪਹਿਲਾਂ 1.40 ਲੱਖ ਰੁਪਏ ਦੀ ਨਕਦ ਸਬਸਿਡੀ ਦੇ ਨਾਲ-ਨਾਲ ਹੋਰ ਸਮਾਜ ਭਲਾਈ ਸਕੀਮਾਂ ਦਾ ਲਾਭ ਉਠਾਉਣ ਅਤੇ ਸ਼ਹਿਰ ਦੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਉਪਰਾਲੇ ਵਿੱਚ ਹਿੱਸਾ ਪਾਉਣ।ਉਨ੍ਹਾਂ ਦੱਸਿਆ ਕਿ ਮੁਖ ਸੜਕਾਂ `ਤੇ ਈ.ਵੀ ਚਾਰਜ਼ਿੰਗ ਸਟੇਸ਼ਨ ਬਹੁਤ ਜਲਦੀ ਸਥਾਪਿਤ ਹੋਣ ਜਾ ਰਹੇ ਹਨ।ਜਿਸ ਲਈ ਇਸ ਹਫ਼ਤੇ ਅਡਾਨੀ ਟੋਟਲ ਐਨਰਜੀਜ਼ ਲਿਮ. ਨਾਲ ਐਮ.ਓ.ਯੂ ਸਾਈਨ ਕੀਤਾ ਜਾਵੇਗਾ।
ਇਸ ਮੌਕੇ ਚੈਂਪੀਅਨ ਪੋਲੀਪਲਾਸਟ ਤੋਂ ਰਾਜੇਸ਼ ਸਹਿਗਲ, ਫੈਰੀ ਭਾਟੀਆ, ਅਸ਼ੀਸ਼ ਕੁਮਾਰ, ਵਿਨੈ ਸ਼ਰਮਾ, ਭਾਨੂ ਸ਼ਰਮਾ ਆਦਿ ਹਾਜ਼ਰ ਸਨ।

Check Also

ਡਾ. ਜਗਦੀਪਕ ਸਿੰਘ ਵਿਜ਼ਿਟਿੰਗ ਪ੍ਰੋਫੈਸਰ ਇੰਸਟੀਚਿਊਟ ਆਫ ਮੈਡੀਸਨ ਬੋਲਟੋਨ ਯੂਨੀਵਰਸਿਟੀ (ਯੂ.ਕੇ) ਨਾਮਜ਼ਦ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਸਾਬਕਾ ਪ੍ਰੋਫੈਸਰ ਅਤੇ ਮੁਖੀ ਈ.ਐਨ.ਟੀ ਵਿਭਾਗ ਅਤੇ ਮੀਤ ਪ੍ਰਧਾਨ …