ਸੰਗਰੂਰ, 18 ਜਨਵਰੀ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਸਲਾਇਟ (ਡੀਮਡ ਯੂਨੀਵਰਸਿਟੀ) ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਲੋਂ ਅਡਵਾਂਸਮੈਂਟਸ ਇਨ ਮਟੀਰੀਅਲ ਪ੍ਰੋਸੈਸਿੰਗ ਤੇ ਐਡੀਟਿਵ ਮੈਨੂਫੈਕਚਰਿੰਗ ‘ਤੇ ਇਕ ਹਫ਼ਤੇ ਦਾ ਸ਼ਾਰਟ ਟਰਮ ਕੋਰਸ (ਹਾਈਬ੍ਰਿਡ ਮੋਡ) ਕਰਵਾਇਆ ਗਿਆ।ਸਮਾਗਮ ਦੇ ਕੋਆਰਡੀਨੇਟਰ ਪ੍ਰੋ. ਸ਼ੰਕਰ ਸਿੰਘ ਅਤੇ ਸਹਿ. ਕੋਆਰਡੀਨੇਟਰ ਪ੍ਰੋ. ਇੰਦਰ ਰਾਜ ਸਿੰਘ ਅਤੇ ਇੰਜ. ਦਿਵੇਸ਼ ਭਾਰਤੀ ਅਤੇ ਚੇਅਰਪਰਸਨ ਪ੍ਰੋਫੈਸਰ ਏ.ਐਸ ਸ਼ਾਹੀ ਦੀ ਦੇਖ-ਰੇਖ ਹੇਠ ਆਯੋਜਿਤ ਇਸ ਕੋਰਸ ਦੌਰਾਨ ਮੁੱਖ ਮਹਿਮਾਨ ਵਜੋਂ ਪ੍ਰੋ. ਮਨੀ ਕਾਂਤ ਪਾਸਵਾਨ, ਡਾਇਰੈਕਟਰ ਸਲਾਇਟ ਲੋਂਗੋਵਾਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. ਜੇ.ਐਸ ਢਿੱਲੋਂ ਡੀਨ ਅਕਾਦਮਿਕ ਨੇ ਸ਼ਿਰਕਤ ਕੀਤੀ।ਸਮਾਗਮ ਦੇ ਕੋਆਰਡੀਨੇਟਰ ਪ੍ਰੋ. ਸ਼ੰਕਰ ਸਿੰਘ ਨੇ ਦੱਸਿਆ ਕਿ ਇਸ ਕੋਰਸ ਦੌਰਾਨ ਦਰਸ਼ਕਾਂ ਨੂੰ ਉੱਨਤ ਸਮੱਗਰੀ ਦੀ 5 ਪ੍ਰੋਸੈਸਿੰਗ ਅਤੇ ਉੱਨਤ ਬੁਨਿਆਦ ਪ੍ਰਦਾਨ ਕੀਤੀ ਗਈ।ਇਸ ਵਿੱਚ ਸਲਾਇਟ ਤੋਂ 6 ਭਾਗੀਦਾਰਾਂ ਸਮੇਤ ਪੰਜਾਬ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਹਰਿਆਣਾ, ਤਾਮਿਲਨਾਡੂ, 7 ਆਂਧਰਾ ਪ੍ਰਦੇਸ਼, ਬਿਹਾਰ, ਗੁਜਰਾਤ, ਰਾਜਸਥਾਨ, ਕਰਨਾਟਕ, ਤੇਲੰਗਾਨਾ, ਤੇ ਕੇਰਲ ਸ਼ਾਮਲ ਸਨ।ਓਡੀਸ਼ਾ, ਉਤਰਾਖੰਡ, ਪੱਛਮੀ ਬੰਗਾਲ ਤੋਂ ਇਲਾਵਾ, ਨਾਮਵਰ ਵਿਦੇਸ਼ੀ ਤੇ ਸੰਸਥਾਵਾਂ, ਯੂਨੀਵਰਸਿਟੀਆਂ, ਐਨ.ਆਈ.ਟੀ ਦੇ ਮਾਹਿਰਾਂ ਅਤੇ ਦੱਖਣੀ ਅਫਰੀਕਾ ਨਾਲ ਸੰਬਧਿਤ ਕੁੱਲ 105 ਭਾਗੀਦਾਰਾਂ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ।ਪ੍ਰੋ. ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ 16 ਮਾਹਿਰਾਂ ਚੋਂ ਤਿੰਨ ਅੰਤਰਰਾਸ਼ਟਰੀ ਬੁਲਾਰੇ ਉਤਰੀ ਆਇਰਲੈਂਡ ਯੂ.ਕੇ ਅਲਸਟਰ ਯੂਨੀਵਰਸਿਟੀ, ਸਿੰਘਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਅਤੇ ਯੂ.ਐਸ.ਏ ਦੀ ਆਈਓਵਾ ਯੂਨੀਵਰਸਿਟੀ ਤੋਂ ਸਨ ਅਤੇ ਉਦਯੋਗਿਕ ਮਾਹਿਰ ਟਾਟਾ ਮੋਟਰਜ਼ ਜਮਸ਼ੇਦਪੁਰ ਝਾਰਖੰਡ ਤੋਂ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …