Saturday, December 21, 2024

‘ਆਪ ਦੀ ਸਰਕਾਰ, ਆਪ ਦੇ ਦੁਆਰ’ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲੋਕ- ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਇੱਕੋ ਛੱਤ ਹੇਠ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਲਗਾਏ ਜਾ ਰਹੇ ਕੈਂਪਾਂ ਨੂੰ ਜ਼ਿਲ੍ਹੇ ਦੇ ਲੋਕਾਂ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ।ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਤਹਿਤ ਜਿਲ੍ਹੇ ਦੀਆਂ ਸਾਰੀਆਂ ਸਬ-ਡਵੀਜ਼ਨਾਂ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕੱਲ 14 ਫਰਵਰੀ ਨੂੰ ਜਿਲ੍ਹੇ ਦੇ ਸਬ ਡਵੀਜਨ ਅਜਨਾਲਾ : ਸਰਕਾਰੀ ਹਾਈ ਸਕੂਲ ਉਗਰ ਔਲਖ, ਸਰਕਾਰੀ ਐਲੀਮੈਂਟਰੀ ਸਕੂਲ ਸਮਰਾਏ, ਸਰਕਾਰੀ ਐਲੀਮੈਂਟਰੀ ਸਕੂਲ ਗਾਲਿਬ, ਸਰਕਾਰੀ ਐਲੀਮੈਂਟਰੀ ਸਕੂਲ ਚਾਹਰਪੁਰ।ਸਬ ਡਵੀਜਨ ਅੰਮ੍ਰਿਤਸਰ-1 : ਪਿੰਡ ਬੰਮਾ ਅਤੇ ਗਹਿਰੀ ਲਈ ਗੋਰਮਿੰਟ ਸਕੂਲ ਗਹਿਰੀ, ਸੁਲਤਾਨਵਿੰਡ ਸਬ ਅਰਬਨ ਮਾਹਲ 1 ਅਤੇ 2 ਲਈ ਆਦਰਸ਼ ਮਾਡਲ ਸਕੂਲ (ਜੰਞ ਘਰ ਸੁਲਤਾਨਵਿੰਡ)।ਸਬ ਡਵੀਜਨ ਅੰਮ੍ਰਿਤਸਰ-2 : ਸਰਕਾਰੀ ਸਕੂਲ ਮਾਨਾਂਵਾਲਾ, ਸਰਕਾਰੀ ਸਕੂਲ ਭਗਤੂਪੁਰਾ, ਸਰਕਾਰੀ ਸਕੂਲ ਝੀਤਾਂ ਖੁਰਦ, ਸਰਕਾਰੀ ਸਕੂਲ ਝੀਤਾਂ ਕਲਾਂ।ਸਬ ਡਵੀਜਨ ਬਾਬਾ ਬਕਾਲਾ : ਪਿੰਡ ਅਰਜਨਮਾਂਗਾ, ਅਰਜਨਮਾਂਗਾ ਥੇਹ ਅਤੇ ਭੋਏਵਾਲ ਲਈ ਸਰਕਾਰੀ ਐਲੀਮੈਂਟਰੀ ਸਕੂਲ ਅਰਜਨਮਾਂਗਾ; ਪਿੰਡ ਕੰਮੋਕ, ਸਾਹਪੁਰ ਅਤੇ ਰਜਾਦੇਵਾਲ ਲਈ ਸਰਕਾਰੀ ਐਲੀਮੈਂਟਰੀ ਸਕੂਲ ਕੰਮੋਕੇ; ਪਿੰਡ ਚੰਨਣਕੇ, ਨਾਥ ਦੀ ਖੂਹੀ, ਨਵਾਂ ਚੰਨਣਕੇ ਅਤੇ ਸੁਰੋਪੱਡਾ ਲਈ ਸਰਕਾਰੀ ਹਾਈ ਸਕੂਲ ਚੰਨਣਕੇ; ਪਿੰਡ ਸੇਰੋਂ ਨਿਗਾਹ ਅਤੇ ਖੇੜਾ ਥਾਣੇਵਾਲ ਲਈ ਸਰਕਾਰੀ ਐਲੀਮੈਂਟਰੀ ਸਕੂਲ ਸ਼ੇਰੋ ਨਿਗਾਹ; ਪਿੰਡ ਨਿੱਬਰਵਿੰਡ ਅਤੇ ਖਿਦੋਵਾਲੀ ਪੰਨਵਾਂ ਲਈ ਸਰਕਾਰੀ ਐਲੀਮੈਂਟਰੀ ਸਕੂਲ ਨਿੱਬਰਵਿੰਡ।ਸਬ ਡਵੀਜ਼ਨ ਲੋਪੋਕੇ : ਸਰਕਾਰੀ ਐਲੀਮੈਂਟਰੀ ਸਕੂਲ ਕੋਟਲੀ ਸਾਕਾ, ਸਰਕਾਰੀ ਐਲੀਮੈਂਟਰੀ ਸਕੂਲ ਜਸਤੇਰਵਾਲ, ਸਰਕਾਰੀ ਐਲੀਮੈਂਟਰੀ ਸਕੂਲ ਉਮਰਾਂਪੁਰਾ, ਸਰਕਾਰੀ ਐਲੀਮੈਂਟਰੀ ਸਕੂਲ ਮੁਹਾਰ ਅਤੇ ਸਬ ਡਵੀਜਨ ਮਜੀਠਾ : ਸਰਕਾਰੀ ਐਲੀਮੈਂਟਰੀ ਸਕੂਲ ਤਲਵੰਡੀ ਖੁਮੰਣ, ਸਰਕਾਰੀ ਮਿਡਲ ਸਕੂਲ ਨੰਗਲ ਪੰਨਵਾਂ, ਸਰਕਾਰੀ ਮਿਡਲ ਸਕੂਲ ਚਾਚੋਵਾਲੀ, ਪਿੰਡ ਸੋਹੀਆਂ ਕਲਾਂ, ਆਬਾਦੀ ਦਬੁਰਜੀ, ਆਬਾਦੀ ਵਰਪਾਲ ਲਈ ਫੋਕਲ ਪੁਆਇੰਟ ਦਾਣਾ ਮੰਡੀ ਸੋਹੀਆਂ ਕਲਾਂ ਵਿਖੇ ਕੈਂਪ ਲਗਾਏ ਜਾ ਰਹੇ ਹਨ।

 

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …