Tuesday, May 21, 2024

‘ਸਾਡਾ ਸ਼ਹਿਰ ਸਾਡਾ ਮਾਨ’ ਤਹਿਤ ਪੂਰਬੀ ਜ਼ੋਨ ਨੂੰ ਨਵੀਂ ਦਿੱਖ ਦੇਣ ਲਈ ਨਗਰ ਨਿਗਮ ਨੇ ਮੁਹਿੰਮ ਅਰੰਭੀ

ਅੰਮ੍ਰਿਤਸਰ, 10 ਅਪ੍ਰੈਲ (ਜਗਦੀਪ ਸਿੰਘ) – ਨਗਰ ਨਿਗਮ ਨੇ “ਸਾਡਾ ਸ਼ਹਿਰ ਸਾਡਾ ਮਾਨ” ਮੁਹਿੰਮ ਤਹਿਤ ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮਸ਼ੀਨਰੀ ਸਮੇਤ ਸੜਕਾਂ `ਤੇ ਲਗਾ ਕੇ ਪੂਰਬੀ ਜ਼ੋਨ ਖੇਤਰ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਗਈ।ਨਿਗਮ ਦੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਨਿਗਮ ਦੇ ਸਟਾਫ਼ ਅਤੇ ਮਸ਼ੀਨਰੀ ਨੇ ਪੂਰਬੀ ਜ਼ੋਨ ਖੇਤਰ ਦੇ ਚਮਰੰਗ ਰੋਡ ਤੇ ਈਸਟ ਮੋਹਨ ਨਗਰ ਵਿੱਚ ਸੀ.ਐਂਡ.ਡੀ ਵੇਸਟ ਅਤੇ ਕੂੜਾ ਇਕੱਠਾ ਕਰਕੇ ਟਿੱਪਰਾਂ ਅਤੇ ਟਰਾਲੀਆਂ ਰਾਹੀਂ ਸਫਾਈ਼ ਕੀਤੀ ਗਈ।ਐਸ.ਈ ਸੰਦੀਪ ਸਿੰਘ, ਨਿਗਮ ਹੈਲਥ ਅਫਸਰ ਡਾ. ਕਿਰਨ ਕੁਮਾਰ, ਐਕਸੀਅਨ ਸਵਰਾਜ ਸਿੰਘ ਵਾਲੀਆ, ਐਸ.ਡੀ.ਓ ਗੁਰਪਾਲ, ਐਸ.ਡੀ.ਓ ਰਵਿੰਦਰ ਗਿੱਲ, ਚੀਫ ਸੈਨੇਟਰੀ ਇੰਸਪੈਕਟਰ ਵਿਜੇ ਗਿੱਲ, ਸੈਨੇਟਰੀ ਇੰਸਪੈਕਟਰ ਗਣੇਸ਼, ਸੈਨੇਟਰੀ ਇੰਸਪੈਕਟਰ ਸੰਜੀਵ ਅਰੋੜਾ, ਸੈਨੇਟਰੀ ਇੰਸਪੈਕਟਰ ਅਨਿਲ ਡੋਗਰਾ ਸ਼ਾਮਲ ਸਨ।ਸੈਨੇਟਰੀ ਇੰਸਪੈਕਟਰ ਸ਼ਾਮ ਸਿੰਘ, ਸਟਰੀਟ ਲਾਈਟ ਜੇ.ਈ ਸੁਰਿੰਦਰ ਸਿੰਘ, ਓ.ਐਂਡ.ਐਮ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ।ਸੀਵਰੇਜ ਸਿਸਟਮ ਦੀ ਹਾਲਤ ਖ਼ਰਾਬ ਹੋਣ ਵਾਲੀਆਂ ਥਾਵਾਂ ’ਤੇ ਮੌਕੇ ’ਤੇ ਹੀ ਸੀਵਰੇਜ਼ ਦੀ ਸਫ਼ਾਈ ਕਰਵਾਈ ਗਈ।ਇਸ ਦੇ ਨਾਲ ਹੀ ਸਟਰੀਟ ਲਾਈਟਾਂ ਦੀ ਚੈਕਿੰਗ ਵੀ ਕੀਤੀ ਗਈ ਅਤੇ ਬੰਦ ਪਈਆਂ ਸਟਰੀਟ ਲਾਈਟਾਂ ਵੀ ਚਾਲੂ ਕਰ ਦਿੱਤੀਆਂ ਗਈਆਂ।ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿੱਚ ਫੈਕਟਰੀਆਂ, ਰਿਹਾਇਸ਼ੀ ਕਲੋਨੀਆਂ, ਸ਼ਾਪਿੰਗ ਕੰਪਲੈਕਸ, ਹੋਟਲ, ਰੈਸਟੋਰੈਂਟ, ਹਸਪਤਾਲ ਅਤੇ ਦੁਕਾਨਾਂ ਵੀ ਹਨ।ਨਿਗਮ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਦੇ ਹੁਕਮਾਂ ਅਨੁਸਾਰ “ਸਾਡਾ ਸ਼ਹਿਰ ਸਾਡਾ ਮਾਨ“ ਮੁਹਿੰਮ ਜਾਰੀ ਰਹੇਗੀ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …