ਅੰਮ੍ਰਿਤਸਰ, 25 ਅਪ੍ਰੈਲ (ਦੀਪ ਦਵਿੰਦਰ ਸਿੰਘ) – ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ’ਚ ਮੰਚ-ਰੰਗਮੰਚ ਅੰਮ੍ਰਿਤਸਰ ਵਲੋਂ ਅਤੇ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਜਾਰੀ 23ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਪੰਜਵੇਂ ਦਿਨ ਅਕਸ ਰੰਗ-ਮੰਚ ਸਮਰਾਲਾ ਦੀ ਟੀਮ ਵਲੋਂ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾ ਹੇਠ ਨਾਟਕ ‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਮੰਚਣ ਕੀਤਾ ਗਿਆ।
ਰਾਹਾਂ ਵਿੱਚ ਅੰਗਿਆਰ ਬੜੇ ਸੀ ਨਾਟਕ ਸੁਖਵਿੰਦਰ ਅਮ੍ਰਿਤ ਦੇ ਜੀਵਨ ’ਤੇ ਅਧਾਰਿਤ ਹੈ।ਰਾਜਵਿੰਦਰ ਸਮਰਾਲਾ ਦਾ ਲਿਖਿਆ ਅਤੇ ਅਕਸ ਰੰਗ-ਮੰਚ ਸਮਰਾਲਾ ਦੀ ਇਸ ਨਿਵੇਕਲੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਝੰਜੋੜਿਆ।ਕਰੀਬ 1 ਘੰਟਾ 40 ਮਿੰਟ ਚੱਲੇ ਇਸ ਇੱਕ ਪਾਤਰੀ ਨਾਟਕ ਵਿੱਚ ਰੰਗ-ਮੰਚ ਅਦਾਕਾਰ ਨੂਰ ਕਮਲ ਵਲੋਂ ਨਿਭਾਈ ਭੂਮਿਕਾ ਨੂੰ ਦਰਸ਼ਕ ਸਾਹ ਰੋਕ ਕੇ ਵੇਖਦੇ ਰਹੇ ਅਤੇ ਵਾਰ ਵਾਰ ਅੱਖਾਂ ਪੂੰਝਦੇ ਰਹੇ।ਨਾਟਕ ਵਿੱਚ ਦੱਸਿਆ ਗਿਆ ਕਿ 21 ਵੀਂ ਸਦੀ ਦੀ ਚਕਾਚੌਂਧ ਜੀਵਨ ਸ਼ੈਲੀ ਤੋਂ ਬਿਲਕੁੱਲ ਵੱਖਰੀ ਉਸ ਔਰਤ ਦੀ ਕਹਾਣੀ ਹੈ, ਜਿਹੜੀ ਪਰਿਵਾਰਕ, ਸਮਾਜਿਕ ਅਤੇ ਆਰਥਿਕ ਤੌਰ ਦੀਆਂ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਦਿਆਂ ਕਿਤੇ ਵੀ ਟੁੱਟਦੀ ਖਿੱਲਰਦੀ ਨਹੀਂ, ਬਲਕਿ ਸੰਘਰਸ਼ ਕਰਦੀ ਹੈ।
ਇਸ ਮੌਕੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਹਰਿਭਜਨ ਸਿੰਘ ਭਾਟੀਆ, ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਡਾ. ਦਰਸ਼ਦੀਪ, ਐਸ.ਪ੍ਰਸ਼ੋਤਮ, ਵਿਪਨ ਧਵਨ, ਗੁਰਤੇਜ ਮਾਨ ਆਦਿ ਸਮੇਤ ਨਾਟ ਪ੍ਰੇਮੀ ਅਤੇ ਦਰਸ਼ਕ ਹਾਜ਼ਰ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …