Thursday, November 21, 2024

ਪੰਜਾਬ ਦੇ ਜਵਾਨਾਂ ਨੂੰ ਐਨ.ਸੀ.ਸੀ ਨਾਲ ਜੋੜਨਾ ਸਮੇਂ ਦੀ ਮੁੱਖ ਮੰਗ- ਬ੍ਰਿਗੇਡੀਅਰ ਬਾਵਾ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਐਨ.ਸੀ.ਸੀ ਗਰੁੱਪ ਕਮਾਂਡਰ ਬ੍ਰਿਗੇਡੀਅਰ ਕੇ.ਐਸ ਬਾਵਾ ਨੇ ਪੰਜਾਬ ਏਅਰ ਸਕੁਐਡਰਨ ਦੀਆਂ ਦੋ ਐਨ.ਸੀ.ਸੀ ਯੂਨਿਟਾਂ ਦਾ ਦੌਰਾ ਕਰਦਿਆਂ ਕਿਹਾ ਕਿ ਪੰਜਾਬ ਦੇ ਜਵਾਨਾਂ ਨੂੰ ਐਨ.ਸੀ.ਸੀ ਨਾਲ ਜੋੜਨਾ ਸਮੇਂ ਦੀ ਵੱਡੀ ਮੰਗ ਹੈ।ਉਨਾਂ ਕਿਹਾ ਕਿ ਐਨ.ਸੀ.ਸੀ ਬੱਚਿਆਂ ਵਿੱਚ ਅਨੁਸਾਸ਼ਨ, ਟੀਮਵਰਕ, ਫੌਜ ਦੀ ਮੁੱਢਲੀ ਸਿਖਲਾਈ ਵਰਗੇ ਗੁਣ ਪੈਦਾ ਕਰਦੀ ਹੈ ਅਤੇ ਪੰਜਾਬ ਜਿਸ ਦੀ ਰਗ-ਰਗ ਵਿੱਚ ਦੇਸ਼ ਭਗਤੀ ਹੈ, ਦੇ ਬੱਚਿਆਂ ਨੂੰ ਐਨ.ਸੀ.ਸੀ ਵਿੱਚ ਸ਼ਾਮਿਲ ਕਰਕੇ ਫੌਜ ਨੂੰ ਨੇੜਿਉਂ ਵਾਚਣ ਦਾ ਮੌਕਾ ਦਿੱਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਭਵਿੱਖ ਵਿੱਚ ਅਸੀਂ ਆਪਣੇ ਸਾਰੇ ਐਨ.ਸੀ.ਸੀ ਯੂਨਿਟਾਂ ਨੂੰ ਸਮੇਂ ਦੇ ਹਾਣੀ ਬਣਾ ਕੇ ਹਰੇਕ ਵਿੰਗ ਵਿੱਚ ਵਧੀਆ ਸਿਖਲਾਈ ਦੇ ਮੌਕੇ ਦਿਆਂਗੇ, ਜੋ ਕਿ ਬੱਚਿਆਂ ਲਈ ਮਾਰਗ ਦਰਸ਼ਕ ਹੋਣਗੇ।
ਬਿ੍ਰਗੇਡੀਅਰ ਕੇ.ਐਸ ਬਾਵਾ ਦਾ ਗਾਰਡ ਆਫ਼ ਆਨਰ ਨਾਲ ਐਨ.ਸੀ.ਸੀ ਕੈਡਿਟਾਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਬਾਅਦ ਵਿਚ ਯੂਨਿਟ ਦੇ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਮਨੋਜ ਕੁਮਾਰ ਵਤਸ ਨੇ ਉਨ੍ਹਾਂ ਨੂੰ ਯੂਨਿਟ ਅਤੇ ਸਮੂਹ ਸਟਾਫ਼ ਬਾਰੇ ਜਾਣਕਾਰੀ ਦਿੰਦੇ ਜਾਣ-ਪਛਾਣ ਕਰਵਾਈ।ਬ੍ਰਿਗੇਡੀਅਰ ਕੇ.ਐਸ ਬਾਵਾ ਨੇ ਕੈਡਿਟਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਹਨਾਂ ਦੇ ਨੌਜਵਾਨਾਂ ਦੇ ਦਿਲਾਂ ਵਿੱਚ ਜੋਸ਼ ਭਰਿਆ।ਉਨਾਂ ਨੇ ਇਸ ਮੌਕੇ ਰੀਪਬਲਿਕ ਡੇਅ ਬਿ੍ਰਗੇਡੀਅਰ ਕੇ.ਐਸ ਬਾਵਾ ਨੇ ਪੰਜਾਬ ਏਅਰ ਸਕੁਐਡਰਨ ਦੀਆਂ ਦੋ ਐਨ.ਸੀ.ਸੀ ਯੂਨਿਟਾਂ ਦਾ ਦੌਰਾ ਕੈਂਪ ਵਿੱਚ ਭਾਗ ਲੈਣ ਵਾਲੇ ਕੈਡਿਟਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਗਰੁੱਪ ਕਮਾਂਡਰ ਨੇ ਏ.ਐਨ.ਓ ਦਾ ਲਗਾਤਾਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਇਸ ਮੌਕੇ ਯੂਨਿਟ ਦੇ ਐਡਜੂਟੈਂਟ ਜੇ.ਡਬਲਿਊ.ਓ ਰਾਜੇਸ਼ ਕੁਮਾਰ, ਫਲਾਇੰਗ ਅਫ਼ਸਰ ਸੰਜੀਵ ਦੱਤਾ, ਸੈਕਿੰਡ ਅਫ਼ਸਰ ਸੰਦੀਪ ਟੰਡਨ, ਥਰਡ ਅਫ਼ਸਰ ਸੌਰਭਦੀਪ ਹਾਜ਼ਰ ਸਨ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …